ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਪਾਕਿ ਦੇ ਚਾਰ ਜਵਾਨ ਢੇਰ

ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਪਾਕਿ ਦੇ ਚਾਰ ਜਵਾਨ ਢੇਰ

ਪਾਕਿਸਤਾਨ ਨੇ ਬੀਤੀ ਰਾਤ ਪੁੰਛ–ਰਾਜੌਰੀ ਸੈਕਟਰਾਂ ’ਚ ਗੋਲੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਦੀ ਇਸ ਹਰਕਤ ਦਾ ਜਵਾਬ ਭਾਰਤੀ ਸੁਰੱਖਿਆ ਬਲਾਂ ਨੇ ਆਪਣੀ ਜਵਾਬੀ ਕਾਰਵਾਈ ’ਚ ਦਿੱਤਾ। ਫ਼ੌਜ ਦੇ ਸੂਤਰਾਂ ਮੁਤਾਬਕ ਭਾਰਤੀ ਫ਼ੌਜਾਂ ਦੀ ਜਵਾਬੀ ਕਾਰਵਾਈ ਦੌਰਾਨ ਪਾਕਿਸਤਾਨ ਦੇ 3 ਤੋਂ 4 ਫ਼ੌਜੀ ਮਾਰੇ ਗਏ ਹਨ।

 

 

ਭਾਰਤ ਨੇ ਇਨ੍ਹਾਂ ਸੈਕਟਰਾਂ ’ਚ ਪਾਕਿਸਤਾਨ ਦੀ ਸਰਹੱਦੀ ਚੌਕੀ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਹਾਲੇ ਬੀਤੇ ਦਿਨੀਂ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਦੋ ਫ਼ੌਜੀ ਜਵਾਨ ਮਾਰ ਮੁਕਾਏ ਸਨ।

 

 

ਭਾਰਤੀ ਸੁਰੱਖਿਆ ਬਲਾਂ ਨੇ ਬੀਤੇ ਦਿਨੀਂ ਵੀ ਪਾਕਿਸਤਾਨੀ ਫ਼ੌਜਾਂ ਦੀ ਗੋਲ਼ੀਬਾਰੀ ਦਾ ਕਰਾਰਾ ਜਵਾਬ ਦਿੱਤਾ ਸੀ। ਉਦੋਂ ਉਸ ਦੀਆਂ ਫ਼ੌਜਾਂ ਨੇ ਭਾਰਤ ਦੇ ਇੱਕ ਜੂਨੀਅਰ ਕਮਿਸ਼ਨਡ ਆਫ਼ੀਸਰ ਨੂੰ ਸ਼ਹੀਦ ਕਰ ਦਿੱਤਾ ਸੀ।

 

 

ਤਦ ਭਾਰਤੀ ਫ਼ੌਜ ਨੇ ਪਾਕਿਸਤਾਨੀ ਕਾਰਵਾਈ ਦਾ ਮੂੰਹ–ਤੋੜ ਜਵਾਬ ਦਿੰਦਿਆਂ ਉਸ ਦੀਆਂ ਕਈ ਚੌਕੀਆਂ ਨੂੰ ਨੁਕਸਾਨ ਪਹੁੰਚਾਇਆ ਸੀ। ਹੁਣ ਪਾਕਿਸਤਾਨ ਦੀ ਫ਼ੌਜ ਨੇ ਮੰਨ ਲਿਆ ਹੈ ਕਿ ਤਦ ਉਸ ਦੇ ਦੋ ਫ਼ੌਜੀ ਦੇਵਾ ਸੈਕਟਰ ’ਚ ਮਾਰੇ ਗਏ ਸਨ।

 

 

ਬੀਤੀ 25 ਦਸੰਬਰ ਨੂੰ ਪਾਕਿਸਤਾਨੀ ਫ਼ੌਜ ਨੇ ਕੰਟਰੋਲ ਰੇਖਾ ਕੋਲ ਜੰਮੂ–ਕਸ਼ਮੀਰ ਦੇ ਉੜੀ ਸੈਕਟਰ ’ਚ ਗੋਲੀਬੰਦੀ ਦੀ ਉਲੰਘਣਾ ਕੀਤੀ ਸੀ। ਇਸ ਦੌਰਾਨ ਭਾਰਤੀ ਜਵਾਨਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਸੀ।

 

 

ਦਰਅਸਲ, ਬੀਤੀ 5 ਅਗਸਤ ਨੂੰ ਜਦ ਤੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਹੈ, ਤਦ ਤੋਂ ਹੀ ਪਾਕਿਸਤਾਨ ਘਬਰਾਇਆ ਹੋਇਆ ਹੈ ਤੇ ਉਸ ਦੀਆਂ ਫ਼ੌਜਾਂ ਆਨੀਂ–ਬਹਾਨੀਂ ਭਾਰਤੀ ਇਲਾਕਿਆਂ ਉੱਤੇ ਗੋਲੀਬਾਰੀ ਕਰਦੀਆਂ ਰਹਿੰਦੀਆਂ ਹਨ।

 

 

ਹਰ ਦੂਜੇ–ਤੀਜੇ ਦਿਨ ਪਾਕਿਸਤਾਨ ਕੰਟਰੋਲ ਰੇਖਾ (LoC) ਉੱਤੇ ਗੋਲੀਬਾਰੀ ਕਰਦਾ ਰਹਿੰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan s four army men killed in Retaliatory Action of Indian Army