ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਦੇ ਆਪਰੇਸ਼ਨ ‘ਸਰਦ–ਹਵਾ’ ਤੋਂ ਘਬਰਾਇਆ ਪਾਕਿਸਤਾਨ

ਭਾਰਤੀ ਫ਼ੌਜ ਦੇ ਆਪਰੇਸ਼ਨ ‘ਸਰਦ–ਹਵਾ’ ਤੋਂ ਘਬਰਾਇਆ ਪਾਕਿਸਤਾਨ

ਭਾਰਤੀ ਫ਼ੋਜ ਦੇ ਆਪਰੇਸ਼ਨ ‘ਸਰਦ–ਹਵਾ’ ਤੋਂ ਪਾਕਿਸਤਾਨ ਘਬਰਾ ਗਿਆ ਹੈ। ਇਹ ਆਪਰੇਸ਼ਨ ਕੱਲ੍ਹ ਪੱਛਮੀ ਸਰਹੱਦ ਉੱਤੇ ਭਾਰਤੀ ਫ਼ੌਜ ਨੇ ਕੱਲ੍ਹ ਵੀਰਵਾਰ ਨੂੰ ਪੰਜਾਬ, ਰਾਜਸਥਾਨ, ਗੁਜਰਾਤ ਆਦਿ ਸੂਬਿਆਂ ’ਚ ਸ਼ੁਰੂ ਕੀਤਾ ਸੀ।

 

 

ਦਰਅਸਲ, ਹੁਣ ਗਣਤੰਤਰ ਦਿਵਸ ਨੇੜੇ ਹੈ ਤੇ ਇਸ ਲਈ ਸਰਹੱਦ ਉੱਤੇ ਚੌਕਸੀ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਦਰਅਸਲ, ਸਰਹੱਦ ਪਾਰ ਬੈਠੇ ਕੁਝ ਅੱਤਵਾਦੀ ਅਨਸਰਾਂ ਵੱਲੋਂ ਭਾਰਤ ’ਚ ਗੜਬੜੀ ਦੀਆਂ ਸਾਜ਼ਿਸ਼ਾਂ ਦੀਆਂ ਖ਼ੁਫ਼ੀਆ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ।

 

 

ਭਾਰਤੀ ਫ਼ੌਜ ਦਾ ਇਹ ਆਪਰੇਸ਼ਨ ‘ਸਰਦ ਹਵਾ’ 29 ਜਨਵਰੀ ਤੱਕ ਚੱਲਣਾ ਹੈ। ਇਹ ਭਾਰਤੀ ਸੁਰੱਖਿਆ ਬਲਾਂ ਦਾ ਸਰਹੱਦਾਂ ਦੀ ਚੌਕਸੀ ਤੇ ਸੁਰੱਖਿਆ ਲਈ ਅਹਿਮ ਅਭਿਆਸ ਹੈ।

 

 

ਪਾਕਿਸਤਾਨ ਵੱਲੋਂ ਫ਼ੌਜੀ ਬੁਲਾਰੇ ਰਹੇ ਮੇਜਰ ਜਨਰਲ ਆਸਿਫ਼ ਗ਼ਫ਼ੂਰ ਨੂੰ ਭਾਰਤੀ ਫ਼ੌਜ ਦੇ ਆਪਰੇਸ਼ਨ ਉੱਤੇ ਨਜ਼ਰ ਰੱਖਣ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਨੂੰ ਭਾਰਤ ਦੀ ਸਰਹੱਦ ਨਾਲ ਲੱਗਦੇ ਓਕਾਰਾ ਸਥਿਤ ਡਿਵੀਜ਼ਨ ਦਾ ਜਨਰਲ ਆਫ਼ੀਸਰ ਕਮਾਂਡਿੰਗ ਬਣਾਇਆ ਗਿਆ ਹੈ।

 

 

ਪੰਜਾਬ, ਰਾਜਸਥਾਨ, ਗੁਜਰਾਤ, ਜੰਮੂ–ਕਸ਼ਮੀਰ, ਗੁਜਰਾਤ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਸ਼ੁਰੂ ਹੋਏ ਇਸ ਅਭਿਆਸ ਵਿੱਚ ਬੀਐੱਸਐੱਫ਼ ਦੇ ਕਮਾਂਡੈਂਟ ਤੋਂ ਲੈ ਕੇ ਸਾਰੀਆਂ ਸ਼ਾਖਾਵਾਂ ਦੇ ਅਧਿਕਾੀ ਤੇ ਜਵਾਨ ਹਿੱਸਾ ਲੈ ਰਹੇ ਹਨ।

 

 

ਇਸ ਆਪਰੇਸ਼ਨ ਵਿੱਚ ਸਰਹੱਦ ਉੱਤੇ ਗਸ਼ਤ ਤੇਜ਼ ਕੀਤੀ ਗਈ ਹੈ। ਇਸ ਵਿੱਚ ਊਠਾਂ ਉੱਤੇ ਸੁਰੱਖਿਆ ਬਲਾਂ ਦੀ ਗਸ਼ਤ ਤੇ ਵਾਹਨਾਂ ਦੀ ਗਸ਼ਤ ਨੂੰ ਵੀ ਵਧਾਇਆ ਗਿਆ ਹੈ।

 

 

ਰਾਤ ਸਮੇਂ ਪੈਦਲ ਗਸ਼ਤ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ। ਨਾਲ ਹੀ ਕੈਮਰਿਆਂ ਦੀ ਚੌਕਸੀ ਤੇ ਇੰਟੈਲੀਜੈਂਸ ਗ੍ਰਿੱਡ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan scared of Indian Army s Operation Sarad Hawa