ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ’ਚ ਗ੍ਰਿਫਤਾਰ ਕੀਤਾ ਪਾਕਿਸਤਾਨੀ ਨਾਬਾਲਗ

ਰਾਜਸਥਾਨ ’ਚ ਗ੍ਰਿਫਤਾਰ ਕੀਤਾ ਪਾਕਿਸਤਾਨੀ ਨਾਬਾਲਗ

ਪਾਕਿਸਤਾਨ ਭਾਰਤੀ ਫੌਜ ਵਿਚ ਫੌਜ ਦੀ ਟੋਹ ਲੈਣ ਲਈ ਨਾਬਾਲਗਾਂ ਦਾ ਸਹਾਰਾ ਲੈਣ ਲੱਗਿਆ ਹੈ ਅਤੇ ਇਸ ਲਈ ਆਪਣੇ ਇਕ ਨਾਬਾਲਗ ਨੂੰ ਭਾਰਤੀ ਸੀਮਾ ਵਿਚ ਘੁਸਪੈਠ ਕਰਵਾਈ ਹੈ। ਅੰਤਰਰਾਸ਼ਟਰੀ ਸੀਮਾ ਪਾਰ ਕਰ ਭਾਰਤੀ ਸੀਮਾ ਵਿਚ ਦਾਖਲ ਹੋਏ ਇਸ ਪਾਕਿਸਤਾਨੀ ਨਾਬਾਲਗ ਨੇ ਖੁਲਾਸਾ ਕੀਤਾ ਹੈ ਕਿ ਉਹ ਭਾਰਤੀ ਸੀਮਾ ਵਿਚ ਛਾਉਣੀ ਅਤੇ ਸੈਨਿਕਾਂ ਦੀ ਤੈਨਾਤੀ ਦਾ ਪਤਾ ਕਰਨ ਲਈ ਦਾਖਲ ਹੋਇਆ ਸੀ।

 

ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪੁੱਛਗਿੱਛ ਦੌਰਾਨ ਇਸ ਨੂੰ ਗਡਰਾ ਰੋਡ ਪੁਲਿਸ ਨੂੰ ਸੌਪ ਦਿੱਤਾ। ਜ਼ਿਕਰਯੋਗ ਹੈ ਕਿ ਬਲ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਸੀਮਾ ਉਤੇ ਪਾਕਿਸਤਾਨੀ ਨਾਗਰਿਕ ਭਾਗਚੰਦ (16) ਨੂੰ ਭਾਰਤੀ ਸੀਮਾ ਵਿਚ ਘੁਸਪੈਠ ਕਰਨ ਉਤੇ ਫੜਿਆ ਸੀ।

 

ਪਾਕਿਸਤਾਨੀ ਨਾਗਰਿਕ ਨੇ ਗੁੜੇ ਹਰੇ ਰੰਗ ਦੀ ਸਲਵਾਰ ਕਮੀਜ ਪਾ ਕੇ ਯੋਜਨਾਬੰਦ ਤਰੀਕੇ ਨਾਲ ਸੀਮਾ ਵਿਚ ਦਾਖਲ ਕੀਤਾ। ਤਾਰਬੰਦੀ ਦੇ ਕੋਲ ਉਗੀ ਹਰੇ ਘਾਅ ਦਾ ਅਤੇ ਗੁੜੇ ਹਰੇ ਰੰਗ ਦੇ ਕੱਪੜਿਆਂ ਦੀ ਆੜ ਲੈ ਕੇ ਸਵੇਰ ਸਮੇਂ ਭਾਰਤੀ ਸਰਹੱਦ ਵਿਚ ਘੁਸਿਆ। ਪ੍ਰੰਤੂ ਬੀਐਸਐਫ ਦੇ ਜਵਾਨਾਂ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ। ਜਵਾਨਾਂ ਨੇ ਲਲਕਾਰਣ ਉਤੇ ਉਹ ਉਥੋਂ ਤੁਰੰਤ ਭਜ ਗਿਆ। ਬਾਅਦ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫੜਿਆ ਗਿਆ।

 

ਥਾਣਾ ਅਧਿਕਾਰੀ ਅਮਰ ਸਿੰਘ ਨੇ ਦੱਸਿਆ ਕਿ ਅਜੇ ਇਹ ਪੂਰੀ ਜਾਂਚ ਦਾ ਵਿਸ਼ਾ ਹੈ। ਅਜੇ ਤੱਕ ਹੋਈ ਪੁੱਛਗਿੱਛ ਵਿਚ ਉਸਨੇ ਦੱਸਿਆ ਕਿ ਸਲੀਮਖਾਨ ਪਠਾਨ ਨਾਮ ਦੇ ਵਿਅਕਤੀ ਨੇ ਉਸ ਨੂੰ ਪਤਾ ਲਗਾਉਣ ਲਈ ਭੇਜਿਆ ਸੀ ਕਿ ਭਾਰਤੀ ਸਰਹਦ ਵਿਚ ਕਿੰਨੀਆਂ ਛਾਉਣੀਆਂ ਹਨ ਅਤੇ ਕਿੰਨੇ ਆਦਮੀ ਤੈਨਾਤ ਹਨ। ਇਹ ਪਾਕਿਸਤਾਨ ਦੇ ਪਿੰਡ ਪੀਰਕੋਟ ਤਹਿਸੀਲ ਛੋਰ ਜ਼ਿਲ੍ਹਾ ਅਮਰਕੋਟ, ਸਿੰਧ ਦਾ ਰਹਿਣ ਵਾਲਾ ਹੈ। ਇਸ ਨੂੰ ਅੱਜ ਬਾੜਮੇਰ ਲਿਆਂਦਾ ਗਿਆ ਜਿੱਥੇ ਭਾਰਤੀ ਸੁਰੱਖਿਆ ਏਜੰਸੀਆਂ ਇਸ ਤੋਂ ਸਾਂਝੀ ਪੁੱਛਗਿੱਛ ਕਰਨਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan sent minor to take reconnaissance of Indian army