ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FATF ਦੀ ਕਾਰਵਾਈ ਤੋਂ ਬਚਣ ਲਈ ਪਾਕਿ ਨੇ ਦਿਖਾਵੇ ਵਾਸਤੇ ਸੁਣਾਈ ਹਾਫ਼ਿਜ਼ ਸਈਦ ਨੂੰ ਸਜ਼ਾ

FATF ਦੀ ਕਾਰਵਾਈ ਤੋਂ ਬਚਣ ਲਈ ਪਾਕਿ ਨੇ ਦਿਖਾਵੇ ਵਾਸਤੇ ਸੁਣਾਈ ਹਾਫ਼ਿਜ਼ ਸਈਦ ਨੂੰ ਸਜ਼ਾ

‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ’ (FATF) ਦੀ ਕਾਰਵਾਈ ਤੋਂ ਬਚਣ ਲਈ ਪਾਕਿਸਤਾਨ ’ਚ ਇੱਕ ਵਾਰ ਫਿਰ ਹਾਫ਼ਿਜ਼ ਸਈਦ ਵਿਰੁੱਧ ਦਿਖਾਵੇ ਦੀ ਬਨਾਵਟੀ ਕਾਰਵਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕੂਟਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਹੁਣ ਸਿਰਫ਼ FATF ਦੀ ਕਾਲ਼ੀ ਸੂਚੀ ’ਚ ਪੈਣ ਤੋਂ ਬਚਣ ਲਈ ਅਜਿਹੇ ਢੋਂਗ ਕਰ ਰਿਹਾ ਹੈ। ਉਹ ਪਹਿਲਾਂ ਵੀ ਅਜਿਹੀਆਂ ਦਿਖਾਵੇ ਦੀਆਂ ਅਦਾਲਤੀ ਕਾਰਵਾਈਆਂ ਕਰਦਾ ਰਿਹਾ ਹੈ।

 

 

ਅਜਿਹੀਆਂ ਦਿਖਾਵੇ ਦੀਆਂ ਕਾਰਵਾਈਆਂ ਨੂੰ ਉਹ ਮਿਸਾਲ ਦੇ ਤੌਰ ’ਤੇ FATF ਸਾਹਵੇਂ ਪੇਸ਼ ਕਰਦਾ ਰਿਹਾ ਹੈ ਤੇ ਤਾਂਹੀਂਓਂ ਉਸ ਨੂੰ ਵਾਰ–ਵਾਰ ਮੋਹਲਤ ਵੀ ਮਿਲਦੀ ਰਹੀ ਹੈ ਪਰ ਪਾਕਿਸਤਾਨ ਨੇ ਅੱਤਵਾਦ ਦੇ ਅਸਲ ਵਸੀਲਿਆਂ ਵਿਰੁੱਧ ਕਦੇ ਕੋਈ ਫ਼ੈਸਲਾਕੁੰਨ ਕਾਰਵਾਈ ਨਹੀਂ ਕੀਤੀ।

 

 

ਸੂਤਰਾਂ ਮੁਤਾਬਕ ਪਾਕਿਸਤਾਨ ਦੀ ਅਜਿਹੀ ਦਿਖਾਵੇ ਦੀ ਕਾਰਵਾਈ ਨੂੰ ਭਾਰਤ ਕਦੇ ਬਹੁਤੀ ਤਵੱਜੋ ਨਹੀਂ ਦਿੰਦਾ। ਸੱਚ ਤਾਂ ਇਹੋ ਹੈ ਕਿ ਅੱਤਵਾਦ ਦੇ ਮੁੱਦੇ ’ਤੇ ਪਾਕਿਸਤਾਨ ਦਾ ਰਵੱਈਆ ਬਹੁਤ ਹੀ ਸ਼ੱਕੀ ਕਿਸਮ ਦਾ ਰਿਹਾ ਹੈ। ਕੌਮਾਂਤਰੀ ਪ੍ਰਤੀਬੱਧਤਾਵਾਂ ਨੂੰ ਉਸ ਨੇ ਕਦੇ ਵੀ ਪੂਰਾ ਨਹੀਂ ਕੀਤਾ।

 

 

FATF ਅਧਿਕਾਰੀਆਂ ਦੀਆਂ ਅੱਖਾਂ ’ਚ ਧੂੜ ਪਾ ਕੇ ਬਚਣ ਦੇ ਜਤਨ ਪਾਕਿਸਤਾਨ ਵੱਲੋਂ ਅਕਸਰ ਕੀਤੇ ਜਾਂਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੀ ਅਜਿਹੀ ਦਿਖਾਵੇ ਦੀ ਕਾਰਵਾਈ ਉੱਤੇ ਨਜ਼ਰ ਰੱਖਦਿਆਂ ਉਸ ਨੂੰ ਬੇਨਕਾਬ ਕਰਨ ਦਾ ਸਿਲਸਿਲਾ ਜਾਰੀ ਰੱਖੇਗਾ।

 

 

ਭਾਰਤ ਨੇ ਪਹਿਲਾਂ ਵੀ ਕੌਮਾਂਤਰੀ ਸਮੂਹ FATF ਨੂੰ ਦੱਸਿਆ ਹੈ ਕਿ ਪਾਕਿਸਤਾਨ ਆਪਣੀ ਧਰਤੀ ਉੱਤੇ ਅੱਤਵਾਦੀ ਅੱਡਿਆਂ ਨੂੰ ਪਾਲ਼–ਪੋਸ ਰਿਹਾ ਹੈ ਤੇ ਸਰੇਆਮ ਉਨ੍ਹਾਂ ਦੀ ਪੁਸ਼ਤ–ਪਨਾਹੀ ਵੀ ਕਰ ਰਿਹਾ ਹੈ।

 

 

ਭਾਰਤ ਕੋਲ ਪੱਕੀਆਂ ਖ਼ਬਰਾਂ ਹਨ ਕਿ ਪਾਕਿਸਤਾਨ, ਭਾਰਤ ਨਾਲ ਲੱਗਦੀਆਂ ਸਰਹੱਦਾਂ ਉੱਤੇ ਅੱਤਵਾਦੀ ਕੈਂਪ ਚਲਾ ਰਿਹਾ ਹੈ। ਪਾਕਿਸਤਾਨ ਨੇ ਹਾਲੇ ਤੱਕ ਮੁੰਬਈ ਹਮਲੇ ਦੇ ਦੋਸ਼ੀਆਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ। ਉਸ ਨੂੰ ਪਠਾਨਕੋਟ ਹਮਲੇ ਦੇ ਸਾਰੇ ਸਬੂਤ ਵੀ ਦਿੱਤੇ ਗਏ, ਤਦ ਵੀ ਕੋਈ ਕਾਰਵਾਈ ਉਸ ਨੇ ਦੋਸ਼ੀਆਂ ਵਿਰੁੱਧ ਨਹੀਂ ਕੀਤੀ।

 

 

ਸੂਤਰਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੇ ਮੱਦੇਨਜ਼ਰ ਵੀ ਪਾਕਿਸਤਾਨ ਹੁਣ ਅਜਿਹੀਆਂ ਹੋਰ ਦਿਖਾਵੇ ਦੀਆਂ ਕਾਰਵਾਈਆਂ ਕਰ ਸਕਦਾ ਹੈ; ਤਾਂ ਜੋ ਉਹ ਦੁਨੀਆਂ ਦੀਆਂ ਅੱਖਾਂ ’ਚ ਧੂੜ ਪਾਉਂਦਾ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan sentenced Hafiz Saeed only to avert FATF s Action