ਕਸ਼ਮੀਰ ਮਾਮਲੇ ’ਤੇ ਸੰਯੁਕਤ ਰਾਸ਼ਟਰ ਕੌਂਸਲ ਚ ਚੀਨ ਅਤੇ ਪਾਕਿਸਤਾਨ ਨੂੰ ਮਿਲੀ ਹਾਰ ਦੇ ਬਾਅਦ ਭਾਰਤ ਨੇ ਸਿੱਧੇ ਸ਼ਬਦਾਂ ਚ ਕਿਹਾ ਕਿ ਧਾਰਾ 370 ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਕਿਸੇ ਨੂੰ ਵੀ ਇਸ ਚ ਦਖਲ ਦੇਣ ਦੀ ਲੋੜ ਨਹੀਂ।
ਸੰਯੁਕਤ ਰਾਸ਼ਟਰ ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਇਦ ਅਕਬਰੂਦੀਨ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਲਈ ਭਾਰਤ ਤਿਆਰ ਹੈ ਬਸ਼ਰਤੇ ਗੁਆਂਢੀ ਮੁਲਕ ਅੱਤਵਾਦ ਖਤਮ ਕਰੇ। ਗੱਲਬਾਤ ਸ਼ੁਰੂ ਕਰਨ ਲਈ ਅੱਤਵਾਦ ਖਤਮ ਕਰੋ।
ਧਾਰਾ 370 ਦੇ ਬਾਅਦ ਲਗੀ ਪਾਬੰਦੀਆਂ ਤੇ ਸੰਯੁਕਤ ਰਾਸ਼ਟਰ ਚ ਭਾਰਤ ਦੇ ਸਫੀਰ ਅਕਬਰੂਦੀਨ ਨੇ ਸੁਰੱਖਿਆ ਕੌਂਸਲ ਦੀ ਬੈਠਕ ਦੇ ਬਾਅਦ ਕਿਹਾ ਕਿ ਅਸੀਂ ਸਾਡੇ ਲੋਕਾਂ ਦਾ ਖੂਨ ਬਹਾਉਣ ਵਾਲੇ ਅੱਤਵਾਦੀਆਂ ਨੂੰ ਰੋਕਣ ਲਈ ਕਸ਼ਮੀਰ ਚ ਲੋੜੀਂਦੇ ਕਦਮ ਚੁੱਕੇ। ਕੁਝ ਲੋਕ ਆਪਣੀ ਵਿਚਾਰਧਾਰਾ ਦੀ ਪ੍ਰਚਾਰ ਕਰਨ ਲਈ ਕਸ਼ਮੀਰ ਚ ਹਾਲਾਤ ਨੂੰ ਭਿਆਨਕ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।
.