ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਫ਼ਿਜ਼ ਸਈਦ, ਮਸੂਦ ਅਜ਼ਹਰ ’ਤੇ ਕਾਰਵਾਈ ਲਈ ਮਜਬੂਰ ਹੋਇਆ PAK

ਭਾਰਤ ਦੇ ਚਹੁੰ ਪਾਸਿਓਂ ਦਬਾਅ ਨਾਲ ਘਿਰੇ ਪਾਕਿਸਤਾਨ ਨੇ ਫ਼ਾਈਨੇਸ਼ੀਅਲ ਐਕਸ਼ਨ ਟਾਸਕ ਫ਼ੋਰਸ (ਐਫ਼ਏਟੀਐਫ਼) ਦੀ ਬੈਠਕ ਤੋਂ ਪਹਿਲਾਂ ਲਸ਼ਕਰ ਏ ਤੋਇਬਾ ਦੇ ਸਰਗਨਾ ਹਾਫ਼ਿਜ਼ ਸਈਦ, ਉਸ ਦੇ ਭਣੋਈਏ ਅਬਦੁਲ ਰਹਿਮਾਨ ਮੱਕੀ ਅਤੇ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਸਮੇਤ ਕਈ ਅੱਤਵਾਦੀ ਸੰਗਠਨਾਂ ਤੇ ਪਾਬੰਦੀ ਲਗਾਉਂਦਿਆਂ ਅੱਤਵਾਦ ਖਿਲਾਫ਼ ਕਾਰਵਾਈ ਕਰਨ ਦਾ ਸੰਦੇਸ਼ ਦਿੱਤਾ ਹੈ।

 

ਦੱਸ ਦੇਈਏ ਕਿ ਅੱਤਰਰਾਜੀ ਅੱਤਵਾਦ ਦੇ ਵਿੱਤੀ ਪਾਲਣ ਪੋਸ਼ਣ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਐਫ਼ਏਟੀਐਫ਼ ਦੀ 20 ਤੋਂ 21 ਜੂਨ ਫਲੋਰੀਡਾ ਚ ਇਕ ਬੈਠਕ ਹੋਵੇਗੀ। ਇਸ ਦੌਰਾਨ ਪਾਕਿਸਤਾਨ ਦੀ ਅੱਤਵਾਦੀਆਂ ਤੇ ਕੀਤੀ ਗਈ ਕਾਰਵਾਈ ਦੇ 27 ਸੂਤਰੀ ਬਿੰਦੂਆਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ।

 

ਮਾਰਚ ਚ ਐਫ਼ਏਟੀਐਫ਼ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਚ ਬਰਕਰਾਰ ਰੱਖਿਆ ਸੀ। ਨਾਲ ਐਫ਼ਏਟੀਐਫ਼ ਨੇ ਕਿਹਾ ਸੀ ਕਿ ਅਕਤੂਬਰ 2019 ਤਕ ਜੇਕਰ ਪਾਕਿਸਤਾਨ ਉਸ ਦੀ 27 ਮੰਗਾਂ ’ਤੇ ਕੰਮ ਨਹੀਂ ਕਰਦਾ ਤਾਂ ਉਸ ਨੂੰ ਕਾਲੀ ਸੂਚੀ ਚ ਪਾ ਦਿੱਤਾ ਜਾਵੇਗਾ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Take Action Against Hafiz Saeed Masood Azhar After India Pressure