ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘਾ: ਸਿੱਖ ਸੰਗਤਾਂ ਕੋਲੋਂ ਦਰਸ਼ਨਾਂ ਲਈ 20 ਡਾਲਰ ਲੈਣ ‘ਤੇ ਅੜਿਆ ਪਾਕਿ

1 / 2ਕਰਤਾਰਪੁਰ ਲਾਂਘਾ: ਸਿੱਖ ਸੰਗਤਾਂ ਕੋਲੋਂ ਦਰਸ਼ਨਾਂ ਲਈ 20 ਡਾਲਰ ਲੈਣ ‘ਤੇ ਅੜਿਆ ਪਾਕਿ

2 / 2ਕਰਤਾਰਪੁਰ ਲਾਂਘਾ: ਸਿੱਖ ਸੰਗਤਾਂ ਕੋਲੋਂ ਦਰਸ਼ਨਾਂ ਲਈ 20 ਡਾਲਰ ਲੈਣ ‘ਤੇ ਅੜਿਆ ਪਾਕਿ

PreviousNext

ਵਿੱਤੀ ਮੁਸ਼ਕਲਾਂ ਨਾਲ ਜੂਝ ਰਿਹਾ ਪਾਕਿਸਤਾਨ ਭਾਰਤੀ ਸਿੱਖ ਸ਼ਰਧਾਲੂਆਂ ਤੋਂ ਵੀ ਪੈਸੇ ਵਸੂਲ ਕਰਨ 'ਤੇ ਅੜਿਆ ਹੋਇਆ ਹੈ। ਪਾਕਿ ਨੇ ਭਾਰਤ ਭੇਜੇ ਅੰਤਮ ਖਰੜੇ ਵਿਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ 3120 ਪਾਕਿਸਤਾਨੀ ਰੁਪਏ (20 ਡਾਲਰ) ਦੀ ਵਸੂਲੀ ਦਾ ਪ੍ਰਸਤਾਵ ਬਰਕਰਾਰ ਰੱਖਿਆ ਹੈ।

 

ਹਾਲਾਂਕਿ ਭਾਰਤ ਨੇ ਇਸ ਪ੍ਰਸਤਾਵ 'ਤੇ ਪਹਿਲਾਂ ਹੀ ਇਤਰਾਜ਼ ਜਤਾਇਆ ਹੈ। ਦਰਅਸਲ, ਭਵਿੱਖ ਚ ਹਰ ਸਾਲ ਕਰਤਾਰਪੁਰ ਆਉਣ ਵਾਲੀਆਂ ਵੱਡੀ ਗਿਣਤੀ ਚ ਸਿੱਖ ਸੰਗਤਾਂ ਨੂੰ ਇਸਲਾਮਾਬਾਦ ਇਸ ਨੂੰ ਇਕ ਵਧੀਆ ਕਮਾਈ ਦਾ ਮੌਕਾ ਮੰਨ ਰਿਹਾ ਹੈ।

 

ਪਾਕਿਸਤਾਨ ਦੇ ਅੰਤਮ ਖਰੜੇ ਅਨੁਸਾਰ ਹਰ ਕੋਈ ਕਰਤਾਰਪੁਰ ਲਾਂਘੇ ਦੀ ਵਰਤੋਂ ਬਿਨਾਂ ਕਿਸੇ ਪਾਬੰਦੀਆਂ ਦੇ ਕਰ ਸਕਦਾ ਹੈ। ਭਾਰਤ ਨੂੰ ਘੱਟੋ ਘੱਟ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਸੌਂਪਣੀ ਹੋਵੇਗੀ ਅਤੇ ਉਹ ਇਸ ਦਾ 4 ਦਿਨਾਂ ਵਿਚ ਜਵਾਬ ਦੇਵੇਗਾ। ਕਰਤਾਰਪੁਰ ਸਾਹਿਬ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਜ਼ੀਰੋ ਪੁਆਇੰਟ ਵਿਖੇ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ।

 

ਪਾਕਿਸਤਾਨ ਵੱਲੋਂ ਅਧਿਕਾਰਤ ਤੌਰ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ 12 ਅਕਤੂਬਰ ਨੂੰ ਟਵੀਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan to charge sikh pilgrims 20 dollars for visiting Kartarpur Sahib