ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ’ਤੇ ਮੁੜ ਗੋਲੀਬੰਦੀ ਦੀ ਉਲੰਘਣਾ

ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ’ਤੇ ਮੁੜ ਗੋਲੀਬੰਦੀ ਦੀ ਉਲੰਘਣਾ

ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਸੁਧਰਨ ਦਾ ਨਾਂਅ ਨਹੀਂ ਲੈ ਰਿਹਾ। ਪਾਕਿਤਸਾਨ ਨੇ ਇੱਕ ਵਾਰ ਫਿਰ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਹੈ। ਏਐੱਨਆਈ ਮੁਤਾਬਕ ਭਾਰਤੀ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਪੁੰਛ ਵਿਖੇ ਦੋ ਸਥਾਨਾਂ ਉੱਤੇ ਪਾਕਿਸਤਾਨੀ ਫ਼ੌਜਾਂ ਨੇ ਗੋਲੀਬੰਦੀ ਦੀ ਭਾਰੀ ਉਲੰਘਣਾ ਕੀਤੀ ਹੈ।

 

 

ਸ੍ਰੀਨਗਰ ਦੇ ਡੇਲਿਨਾ ਚੌਕ ’ਤੇ ਪੁਲਿਸ ਤੇ ਫ਼ੌਜ ਦੀ ਸਾਂਝੀ ਚੈੱਕ–ਪੋਸਟ ਉੱਤੇ ਇੱਕ ਅੱਤਵਾਦੀ ਵੱਲੋਂ ਟਰੱਕ ਤੋਂ ਗੋਲੀਬਾਰੀ ਕਰਨ ਪਿੱਛੋਂ ਗ੍ਰਿਫ਼ਤਾਰ ਕੀਤਾ ਗਿਆ। ਇੱਕ ਹੋਰ ਅੱਤਵਾਦੀ ਲਾਗਲੇ ਇਲਾਕੇ ’ਚ ਦਾਖ਼ਲ ਹੁੰਦਾ ਕਾਬੂ ਕੀਤਾ ਗਿਆ।

 

 

ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੋਮਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਜੰਗਲੀ ਇਲਾਕੇ ਵਿੱਚੋਂ ਖਾਨਾ–ਬਦੋਸ਼ ਗੁੱਜਰ ਭਾਈਚਾਰੇ ਦੇ ਦੋ ਵਿਅਕਤੀਆਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਵਿੱਚੋਂ ਇੱਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

 

 

ਪਾਕਿਸਤਾਨ ਵੱਲੋਂ ਹੁਣ ਤੱਕ ਗੋਲੀਬੰਦੀ ਦੀ ਆੜ ਹੇਠ ਅਕਸਰ ਭਾਰਤੀ ਖੇਤਰ ਵਿੱਚ ਅੱਤਵਾਦੀਆਂ ਤੇ ਜਾਸੂਸਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਉਹ ਅਜਿਹਾ ਅਭਿਆਸ ਪਿਛਲੇ ਕਈ ਦਹਾਕਿਆਂ ਤੋਂ ਕਰਦਾ ਆ ਰਿਹਾ ਹੈ। ਪਰ ਇਸ ਵਾਰ ਬਹੁਤ ਜ਼ਿਆਦਾ ਸਖ਼ਤੀ ਹੋਣ ਕਾਰਨ ਪਾਕਿਸਤਾਨੀ ਅੱਤਵਾਦੀਆਂ ਨੂੰ ਹੁਣ ਭਾਰਤ ਵਿੱਚ ਦਾਖ਼ਲ ਹੋਣ ਦਾ ਕੋਈ ਮੌਕਾ ਨਹੀਂ ਮਿਲਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan violates again ceasefire on Indian border