ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਫ਼ੌਜ ਵੱਲੋਂ ਪੁੰਛ ਖੇਤਰ ਉੱਤੇ ਗੋਲੀਬਾਰੀ ਦੂਜੇ ਦਿਨ ਵੀ ਜਾਰੀ

​​​​​​​ਪਾਕਿ ਫ਼ੌਜ ਵੱਲੋਂ ਪੁੰਛ ਖੇਤਰ ਉੱਤੇ ਗੋਲੀਬਾਰੀ ਦੂਜੇ ਦਿਨ ਵੀ ਜਾਰੀ

ਪਾਕਿਸਤਾਨੀ ਰੇਂਜਰਾਂ ਵੱਲੋਂ ਜੰਮੂ–ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਪਿਛਲੇ ਦੋ ਦਿਨਾਂ ਤੋਂ ਗੋਲੀਬੰਦੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਏਐੱਨਆਈ ਮੁਤਾਬਕ ਭਾਰਤੀ ਫ਼ੌਜੀ ਜਵਾਨ ਇਸ ਗੋਲੀਬਾਰੀ ਦਾ ਜਵਾਬ ਵੀ ਗੋਲੀਬਾਰੀ ’ਚ ਹੀ ਦੇ ਰਹੇ ਹਨ।

 

 

ਗੋਲੀਬਾਰੀ ਦਾ ਇਹ ਸਿਲਸਿਲਾ ਪਾਕਿਸਤਾਨੀ ਫ਼ੌਜਾਂ ਨੇ ਕੱਲ੍ਹ ਵੀਰਵਾਰ ਵੱਡੇ ਤੜਕੇ ਸ਼ੁਰੂ ਕੀਤਾ ਸੀ।

 

 

ਪਾਕਿਸਤਾਨੀ ਫ਼ੌਜ ਵੱਲੋਂ ਲਗਾਤਾਰ ਜੰਮੂ–ਕਸ਼ਮੀਰ ਸਥਿਤ ਭਾਰਤੀ ਖੇਤਰਾਂ ਵਿੱਚ ਗੋਲੀਬਾਰੀ ਕੀਤੀ ਜਾਂਦੀ ਹੈ। ਉਹ ਰਾਜੌਰੀ ਤੇ ਪੁੰਛ ਦੋ ਜ਼ਿਲ੍ਹਿਆਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਨਿਸ਼ਾਨਾ ਬਣਾਉਂਦੀ ਰਹੀ ਹੈ।

 

 

ਭਾਰਤ ਵਾਲੇ ਪਾਸੇ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ ਪਰ ਪਾਕਿਸਤਾਨ ਨੇ ਕਦੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।

 

 

ਪਿੱਛੇ ਜਿਹੇ ਪਾਕਿਸਤਾਨੀ ਫ਼ੌਜਾਂ ਨੇ ਪੁੰਛ ਦੇ ਸ਼ਹਿਰੀ ਇਲਾਕਿਆਂ ਉੱਤੇ ਹੌਵਿਟਜ਼ਰ 105 ਮਿਲੀਮੀਟਰ ਤੋਪਾਂ ਨਾਲ ਗੋਲ਼ੇ ਦਾਗੇ ਸਨ।

 

 

ਫ਼ੌਜੀ ਸੂਤਰਾਂ ਮੁਤਾਬਕ ਦਰਅਸਲ ਪਾਕਿਸਤਾਨੀ ਫ਼ੌਜਾਂ ਇਹ ਗੋਲੀਬਾਰੀ ਭਾਰਤੀ ਜਵਾਨਾਂ ਦਾ ਧਿਆਨ ਭਟਕਾਉਣ ਲਈ ਕਰਦੀਆਂ ਹਨ ਕਿ ਤਾਂ ਜੋ ਇਸੇ ਦੌਰਾਨ ਉਹ ਆਪਣੇ ਘੁਸਪੈਠੀਏ ਭਾਰਤ ਵਿੱਚ ਦਾਖ਼ਲ ਕਰ ਸਕੇ।

 

 

ਪਾਕਿਸਤਾਨ ਦੀ ਬਹੁਤੀ ਸਿਆਸਤ ਜੰਮੂ–ਕਸ਼ਮੀਰ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਪਾਕਿਸਤਾਨੀ ਸਿਆਸੀ ਆਗੂਆਂ ਕੋਲ ਹੋਰ ਕੋਈ ਵੱਡਾ ਮੁੱਦਾ ਹੀ ਨਹੀਂ ਹੈ। ਉਹ ਬੰਗਲਾਦੇਸ਼ ਦਾ ਬਦਲਾ ਲੈਣ ਦੀਆਂ ਗੱਲਾਂ ਕਰਦੇ ਹੋਏ ਜੰਮੂ–ਕਸ਼ਮੀਰ ਨੂੰ ਸਦਾ ਭਾਰਤ ਤੋਂ ਵੱਖ ਕਰਨ ਦੀ ਗੱਲ ਕਰਦੇ ਰਹਿੰਦੇ ਹਨ।

 

 

ਕਸ਼ਮੀਰ ਸਮੱਸਿਆ ਦਾ ਮਾਮਲਾ ਪਾਕਿਸਤਾਨ ਨੇ ਕਈ ਵਾਰ ਸੰਯੁਕਤ ਰਾਸ਼ਟਰ ਵਿੱਚ ਵੀ ਉਠਾਇਆ ਹੈ ਪਰ ਉਸ ਦੀ ਕਦੇ ਇੱਕ ਨਹੀਂ ਚੱਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan violates ceasefire across LOC on Second consecutive day