ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਹਰ ਸਾਲ ਕਰਤਾਰਪੁਰ ਸ਼ਰਧਾਲੂਆਂ ਤੋਂ ਕਮਾਏਗਾ 258 ਕਰੋੜ ਰੁਪਏ

ਪਾਕਿਸਤਾਨ ਕਰਤਾਰਪੁਰ ਚ ਗੁਰਦੁਆਰਾ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਦੀ ਸੇਵਾ ਫੀਸ ਲੈ ਕੇ ਆਪਣੀਆਂ ਵਿੱਤੀ ਮੁਸੀਬਤਾਂ ਦੂਰ ਕਰਨ ਦੀ ਯੋਜਨਾ ਬਣਾ ਰਿਹਾ ਹੈ।

 

ਕਰਤਾਰਪੁਰ ਦੇ ਸ਼ਰਧਾਲੂਆਂ ਤੋਂ ਪਾਕਿਸਤਾਨ ਨੂੰ ਹਰ ਸਾਲ 258 ਕਰੋੜ ਭਾਰਤੀ ਰੁਪਏ (ਲਗਭਗ 571 ਕਰੋੜ ਪਾਕਿਸਤਾਨੀ ਰੁਪਏ) ਦੀ ਕਮਾਈ ਹੋਣ ਦੀ ਉਮੀਦ ਹੈ।

 

ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਸ਼ਰਧਾਲੂਆਂ ਤੋਂ ਸਰਵਿਸ ਫੀਸ ਲੈਣਾ ਪਾਕਿਸਤਾਨ ਲਈ ਵਿਦੇਸ਼ੀ ਮੁਦਰਾ ਵਧਾਉਣ ਦਾ ਇਕ ਹੋਰ ਸਰੋਤ ਹੋਵੇਗਾ।

 

ਪਾਕਿਸਤਾਨ ਨੇ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਆਉਣ ਦੀ ਆਗਿਆ ਦਿੱਤੀ ਹੈ।

 

ਪਾਕਿਸਤਾਨ ਪ੍ਰਤੀ ਯਾਤਰੀ 20 ਡਾਲਰ ਦੀ ਸੇਵਾ ਫੀਸ ਵਸੂਲ ਕਰੇਗਾ, ਜਿਸ ਨਾਲ ਪਾਕਿ ਹਰ ਰੋਜ਼ 10 ਲੱਖ ਡਾਲਰ ਕਮਾਏਗਾ।

 

ਸੋਮਵਾਰ ਨੂੰ ਇਕ ਅਮਰੀਕੀ ਡਾਲਰ ਦੀ ਕੀਮਤ 70.95 ਭਾਰਤੀ ਰੁਪਏ ਸੀ ਤੇ ਪਾਕਿਸਤਾਨ ਨੂੰ 70.95 ਲੱਖ ਰੁਪਏ ਪ੍ਰਤੀ ਦਿਨ ਦੀ ਕਮਾਈ ਹੋਵੇਗੀ। ਕਿਉਂਕਿ ਤੀਰਥ ਯਾਤਰਾ ਨੂੰ ਇਕ ਸਾਲ ਵਿਚ ਸਾਰੇ 365 ਦਿਨਾਂ ਦੀ ਆਗਿਆ ਦਿੱਤੀ ਜਾਏਗੀ, ਇਸ ਲਈ ਪਾਕਿਸਤਾਨ 3,65,00,000 ਡਾਲਰ ਦੀ ਸਲਾਨਾ ਕਮਾਈ ਕਰੇਗਾ।

 

ਪਿਛਲੇ ਮਹੀਨੇ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਭਾਰਤੀ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਯਾਤਰਾ ਲਈ ਸਹਿਮਤ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan will earn Rs 258 crore every year from Kartarpur pilgrims