ਭਾਰਤੀ ਮੌਸਮ ਵਿਭਾਗ ਦੀ ਮੋਸਮ ਰਿਪੋਰਟ ਤੇ ਅਨੁਮਾਨ ’ਚ ਪਾਕਿਸਤਾਨੀ ਕਬਜ਼ੇ ਵਾਲੇ ਗਿਲਗਿਤ, ਬਾਲਟਿਸਤਾਨ ਤੇ ਮੁਜ਼ੱਫ਼ਰਾਬਾਦ ਆਦਿ ਕਸ਼ਮੀਰ ਦੇ ਖੇਤਰਾਂ ਨੂੰ ਸ਼ਾਮਲ ਕੀਤੇ ਜਾਣ ’ਤੇ ਪਾਕਿਸਤਾਨ ਚਿੰਤਤ ਹੋ ਗਿਆ ਹੈ ਤੇ ਚਿੜ ਵੀ ਗਿਆ ਹੈ।
ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ ਜਾਂ POK – ਪਾਕਿ ਅਕੂਪਾਈਡ ਕਸ਼ਮੀਰ) ਦੇ ਮੀਰਪੁਰ, ਮੁਜ਼ੱਫ਼ਰਾਬਾਦ ਤੇ ਗਿਲਿਗਿਟ ਦੇ ਮੌਸਮ ਦਾ ਹਾਲ ਦੱਸਣ ਵਾਲੀ ਰਿਪੋਰਟ ਦੇਣ ਦੇ ਭਾਰਤ ਦੇ ਕਦਮ ਨੂੰ ਪਾਕਿਸਤਾਨ ਨੇ ਕੱਲ੍ਹ ਸ਼ੁੱਕਰਵਾਰ ਨੂੰ ਅਪ੍ਰਵਾਨ ਕਰ ਦਿੱਤਾ।
ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ’ਚ ਕਿਹਾ ਕਿ ਭਾਰਤ ਵੱਲੋਂ ਪਿਛਲੇ ਵਰ੍ਹੇ ਜਾਰੀ ਕੀਤੇ ਗਏ ਕਥਿਤ ਰਾਜਨੀਤਕ ਨਕਸ਼ਿਆਂ ਵਾਂਗ ਹੀ ਉਸ ਦਾ ਇਹ ਕਦਮ ਵੀ ਕਾਨੂੰਨੀ ਤੌਰ ’ਤੇ ਫ਼ਿਜੂਲ ਹੈ। ਇੱਥੇ ਵਰਨਣਯੋਗ ਹੈ ਕਿ ਸਰਕਾਰੀ ਟੀਵੀ ਚੈਨਲ ਦੂਰਦਰਸ਼ਨ ਤੇ ਰੇਡੀਓ ਆਕਾਸ਼ਵਾਣੀ ਨੇ ਸ਼ੁੱਕਰਵਾਰ ਤੋਂ ਆਪਣੇ ਪ੍ਰਾਈਮ–ਟਾਈਮ ਨਿਊਜ਼ ਬੁਲੇਟਿਨ ਵਿੱਚ ਪੀਓਕੇ ਦੇ ਇਨ੍ਹਾਂ ਖੇਤਰਾਂ ਦੇ ਮੌਸਮ ਦਾ ਹਾਲ ਦੱਸਣਾ ਸ਼ੁਰੂ ਕਰ ਦਿੱਤਾ ਹੈ।
ਇੱਧਰ ਪ੍ਰਦੇਸ਼ਿਕ ਮੌਸਮ ਵਿਗਿਆਨ ਕੇਂਦਰ ਦੇ ਇਨ੍ਹਾਂ ਖੇਤਰਾਂ ਦੇ ਮੌਸਮ ਦਾ ਹਾਲ ਦੱਸਣਾ ਸ਼ੁਰੂ ਕਰ ਦਿੱਤਾ ਹੈ। ਇੱਧਰ ਪ੍ਰਾਦੇਸ਼ਿਕ ਮੋਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਗਿਲਗਿਤ, ਬਾਲਟਿਸਤਾਨ ਤੇ ਮੁਜ਼ੱਫ਼ਰਾਬਾਦ ਲਈ ਵੀ ਮੌਸਮ ਦਾ ਪੂਰਵ–ਅਨੁਮਾਨ ਦੱਸਣਾ ਸ਼ੁਰੂ ਕਰ ਦਿੱਤਾ ਹੈ। ਇਹ ਸਾਰਾ ਇਲਾਕਾ ਇਸ ਵੇਲੇ ਪਾਕਿਸਤਾਨੀ ਕਬਜ਼ੇ ਹੇਠ ਹੈ।