ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਘੁਸੇ ਪਾਕਿ ਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢੋ: ਸ਼ਿਵ ਸੈਨਾ

ਭਾਰਤ ’ਚ ਘੁਸੇ ਪਾਕਿ ਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢੋ: ਸ਼ਿਵ ਸੈਨਾ

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ’ਚ ਕਿਹਾ ਹੈ ਕਿ ਦੇਸ਼ ’ਚ ਘੁਸੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢਿਆ ਜਾਵੇ। ਉਨ੍ਹਾਂ ਨੂੰ ਕੱਢਣਾ ਹੀ ਚਾਹੀਦਾ ਹੈ, ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਇਸ ਲਈ ਕਿਸੇ ਸਿਆਸੀ ਪਾਰਟੀ ਨੂੰ ਆਪਣਾ ਝੰਡਾ ਬਦਲਣਾ ਪਵੇ, ਇਹ ਮਜ਼ੇਦਾਰ ਹੈ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਰਾਜ ਠਾਕਰੇ ਦੀ ਪਾਰਟੀ ‘ਮਹਾਰਾਸ਼ਟਰ ਨਵ–ਨਿਰਮਾਣ ਸੈਨਾ’ ਨੇ ਆਪਣੀ ਪਾਰਟੀ ਦਾ ਝੰਡਾ ਬਦਲਿਆ ਹੈ; ਉਸ ਉੱਤੇ ਵਿਅੰਗ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਇੱਕ ਨਹੀਂ, ਦੋ ਝੰਡਿਆਂ ਦੀ ਯੋਜਨਾ ਬਣਾਉਣਾ ਇਹ ਦੁਬਿਧਾ ਜਾਂ ਤਿਲਕਦੀ ਗੱਡੀ ਦੇ ਲੱਛਣ ਹਨ।

 

 

‘ਸਾਮਨਾ’ ਮੁਤਾਬਕ ਰਾਜ ਠਾਕਰੇ ਤੇ ਉਨ੍ਹਾਂ ਦੀ 14 ਵਰ੍ਹੇ ਪੁਰਾਣੀ ਪਾਰਟੀ ਨੇ ਮਰਾਠੀ ਦੇ ਮੁੱਦੇ ’ਤੇ ਪਾਰਟੀ ਦੀ ਸਥਾਪਨਾ ਕੀਤੀ ਪਰ ਹੁਣ ਉਨ੍ਹਾਂ ਦੀ ਪਾਰਟੀ ਹਿੰਦੂਤਵਵਾਦ ਵੱਲ ਜਾਂਦੀ ਵਿਖਾਈ ਦੇ ਰਹੀ ਹੈ; ਉਸ ਨੂੰ ਰਸਤਾ ਬਦਲਣਾ ਆਖਣਾ ਹੀ ਠੀਕ ਹੋਵੇਗਾ।

 

 

‘ਸਾਮਨਾ’ ’ਚ ਲਿਖਿਆ ਗਿਆ ਹੈ ਕਿ ਦੇਸ਼ ’ਚ ਘੁਸੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢੋ; ਉਨ੍ਹਾਂ ਨੂੰ ਕੱਢਣਾ ਹੀ ਚਾਹੀਦਾ ਹੈ; ਇਸ ਵਿੱਚ ਕੋਈ ਰਾਇ ਨਹੀਂ ਪਰ ਇਸ ਲਈ ਕਿਸੇ ਸਿਆਸੀ ਪਾਰਟੀ ਨੂੰ ਆਪਣਾ ਝੰਡਾ ਬਦਲਣਾ ਪਵੇ, ਇਹ ਮਜ਼ੇਦਾਰ ਹੈ।

 

 

ਅੱਗੇ ਲਿਖਿਆ ਗਿਆ ਹੈ ਕਿ ਸ਼ਿਵ ਸੈਨਾ ਨੇ ਮਰਾਠੀ ਦੇ ਮੁੱਦੇ ’ਤੇ ਬਹੁਤ ਕੰਮ ਕੀਤਾ ਹੋਇਆ ਹੈ; ਇਸ ਲਈ ਮਰਾਠੀਆਂ ’ਚ ਜਾਣ ਦੇ ਬਾਵਜੂਦ ਉਨ੍ਹਾਂ ਵਿਰੋਧੀਆਂ ਹੱਥ ਕੁਝ ਨਹੀਂ ਲੱਗਾ ਤੇ ਲੱਗਣ ਦੇ ਆਸਾਰ ਵੀ ਨਹੀਂ ਹਨ।

 

 

ਚੇਤੇ ਰਹੇ ਕਿ ਸ਼ਿਵ ਸੈਨਾ ਨੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਮਿਲ ਕੇ ਮਹਾਰਾਸ਼ਟਰ ’ਚ ਸਰਕਾਰ ਬਣਾਈ ਹੈ। ਇਸ ਨੂੰ ਰੰਗ ਬਦਲਣਾ ਕਿਵੇਂ ਆਖਿਆ ਜਾ ਸਕਦਾ ਹੈ? ਇਸ ਬਾਰੇ ਲੋਕਾਂ ਦੇ ਢਿੱਡ ਦਰਦ ਵੱਧ ਹੋ ਰਿਹਾ ਹੈ। ਭਾਜਪਾ ਜਾਂ ਦੂਜੇ ਲੋਕ ਮਹਿਬੂਬਾ ਜਾਂ ਕਿਸੇ ਹੋਰ ਨਾਲ ਕੋਈ ਗੱਠਜੋੜ ਕਰਦੇ ਹਨ, ਤਾਂ ਚੱਲਦਾ ਹੈ ਪਰ ਇਹੋ ਸਿਆਸੀ ਵਿਵਸਥਾ ਕੋਈ ਹੋਰ ਕਰੇ, ਤਾਂ ਉਸ ਨੂੰ ਪਾਪ ਸਿੱਧ ਕੀਤਾ ਜਾਂਦਾ ਹੈ।

 

 

ਸਰਕਾਰ ਸੰਵਿਧਾਨ ਮੁਤਾਬਕ ਚਲਾਈ ਜਾਵੇਗੀ ਤੇ ਰੋਟੀ, ਕੱਪੜਾ, ਮਕਾਨ, ਰੁਜ਼ਗਾਰ, ਕਿਸਾਨਾਂ, ਮਿਹਨਤਕਸ਼ਾਂ ਦੀ ਭਲਾਈ ਤੇ ਸੁਰੱਖਿਆ ਜਿਹੇ ਪ੍ਰੋਗਰਾਮਾਂ ਨਾਲ ਅੱਗੇ ਵਧੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani and Bangladeshi Muslims should be banished out of India Shiv Sena