ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਸਾਂਬਾ–ਕਠੁਆ ਸੈਕਟਰ ’ਚ ਸੀਮਾ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਪਾਕਿ ਨੇ ਸਾਂਬਾ–ਕਠੁਆ ਸੈਕਟਰ ’ਚ ਸੀਮਾ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਰੇਂਜਰਜ ਨੇ ਜੰਮੂ ਕਸ਼ਮੀਰ ਦੇ ਸਾਂਬਾ–ਕਠੁਆ ਸੈਕਟਰ ਵਿਚ ਕੌਮਾਂਤਰੀ ਸੀਮਾ ਦੇ ਨੇੜੇ ਸੀਮਾ ਚੌਕੀਆਂ ਉਤੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਬੀਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ‘ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਪਾਕਿਸਤਾਨ ਰੇਂਜਰ ਨੇ ਹੀਰਾਨਗਰ ਅਤੇ ਸਾਂਬਾ ਸੈਕਟਰਾਂ ਵਿਚ ਸੀਮਾ ਚੌਕੀਆਂ ਉਤੇ ਸਵੇਰੇ 9 ਵਜੇ ਤੋਂ ਦੁਪਹਿਰ 11 ਵਜੇ ਤੱਕ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ।

 

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਕਰ ਰਹੇ ਬੀਐਸਐਫ ਦੇ ਬਲਾਂ ਨੇ ਗੋਲੀਬਾਰੀ ਦਾ ਉਚਿਤ ਜਵਾਬ ਦਿੱਤਾ, ਜਿਸ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਜਾਨ–ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਲਗਾਤਾਰ ਦੂਜੇ ਦਿਨ ਹੈ ਜਦੋਂ ਪਾਕਿਸਤਾਨ ਰੇਂਜਰ ਨੇ ਸਾਂਬਾ–ਹੀਰਾਨਗਰ ਸੈਕਟਰਾਂ ਵਿਚ ਅੰਤਰਰਾਸ਼ਟਰੀ ਸੀਮਾ ਦੇ ਨੇੜੇ ਸੀਮਾ ਚੌਕੀਆਂ ਉਤੇ ਗੋਲੀਬਾਰੀ ਕੀਤੀ ਹੈ। ਕਈ ਮਹੀਨਿਆਂ ਬਾਅਦ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਕੌਮਾਂਤਰੀ ਸੀਮਾ ਦੀ ਉਲੰਘਣਾ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistani army again did cease fire on international border