ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ’ਚ ਪੰਜਾਬੀ ਡਰਾਇਵਰ ਨੂੰ ਖਾਣੇ ’ਤੇ ਲੈ ਗਏ ਪਾਕਿਸਤਾਨੀ ਕ੍ਰਿਕੇਟਰ

ਆਸਟ੍ਰੇਲੀਆ ’ਚ ਪੰਜਾਬੀ ਡਰਾਇਵਰ ਨੂੰ ਖਾਣੇ ’ਤੇ ਲੈ ਗਏ ਪਾਕਿਸਤਾਨੀ ਕ੍ਰਿਕੇਟਰ

ਪਾਕਿਸਤਾਨੀ ਕ੍ਰਿਕੇਟ ਟੀਮ ਇਨ੍ਹੀਂ ਦਿਨੀਂ ਆਸਟਰੇਲੀਆ ਦੇ ਦੌਰੇ ’ਤੇ ਹੈ। ਪਾਕਿਸਤਾਨ ਲਈ ਹਾਲੇ ਤੱਕ ਇਹ ਦੌਰਾ ਬਹੁਤ ਨਿਰਾਸ਼ਾਜਨਕ ਰਿਹਾ ਹੈ। ਟੀ–20 ਲੜੀ 0–2 ਨਾਲ ਗੁਆਉਣ ਤੋਂ ਬਾਅਦ ਦੋ ਮੈਚਾਂ ਦੀ ਟੈਸਟ ਲੜੀ ਵਿੱਚ ਪਾਕਿਸਤਾਨ 0–1 ਨਾਲ ਪਿੱਛੇ ਹੈ। ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ ਦੇ ਗਾਬਾ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਗਿਆ।

 

 

ਇਹ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਕੁਝ ਕ੍ਰਿਕੇਟਰਾਂ ਨੇ ਕੁਝ ਅਜਿਹਾ ਕੀਤਾ ਕਿ ਜਿਸ ਨੇ ਕਰੋੜਾਂ ਭਾਰਤੀ ਕ੍ਰਿਕੇਟ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲਿਆ। ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕੁਝ ਖਿਡਾਰੀ ਇੱਕ ਪੰਜਾਬੀ ਡਰਾਇਵਰ ਨਾਲ ਡਿਨਰ ਕਰਦੇ ਵਿਖਾਈ ਦਿੱਤੇ ਤੇ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਵੀ ਹੋ ਰਹੀ ਹੈ।

 

 

ਅੰਗਰੇਜ਼ੀ ਦੇ ਕਮੈਂਟੇਟਰ ਐਲੀਸਨ ਮਿਸ਼ੇਲ ਨੇ ਇਹ ਖ਼ਬਰ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਨ ਜੌਨਸਨ ਨਾਲ ਸਾਂਝੀ ਕੀਤੀ। ਮਿਸ਼ੇਲ ਨੇ ਲਾਈਵ ਰੇਡੀਓ ਬ੍ਰਾੱਡਕਾਸਟ ਦੌਰਾਨ ਇਹ ਸਭ ਦੱਸਿਆ। ਪਾਕਿਸਤਾਨੀ ਟੀਮ ਦੇ ਸਪਿੰਨਰ ਯਾਸਿਰ ਸ਼ਾਹ, ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ, ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦਾ ਭਾਰਤੀ ਪੰਜਾਬੀ ਟੈਕਸੀ ਡਰਾਇਵਰ ਨਾਲ ਡਿਨਰ ਕਰਨ ਦਾ ਕਿੱਸਾ ਦਿਲ ਜਿੱਤਣ ਵਾਲਾ ਹੈ।

ਆਸਟ੍ਰੇਲੀਆ ’ਚ ਪੰਜਾਬੀ ਡਰਾਇਵਰ ਨੂੰ ਖਾਣੇ ’ਤੇ ਲੈ ਗਏ ਪਾਕਿਸਤਾਨੀ ਕ੍ਰਿਕੇਟਰ

 

ਸ੍ਰੀ ਮਿਸ਼ੇਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨੀ ਟੀਮ ਸਮੇਤ ਹੋਟਲ ਸੱਦਿਆ ਗਿਆ। ਪੰਜ ਪਾਕਿਸਤਾਨੀ ਕ੍ਰਿਕੇਟਰਾਂ ਨੂੰ ਪਿੱਕ ਕੀਤਾ ਗਿਆ। ਉਹ ਇੱਕ ਭਾਰਤੀ ਰੈਸਟੋਰੈਂਟ ਵਿੱਚ ਖਾਣਾ ਖਾਣਾ ਚਾਹੁੰਦੇ ਸਨ। ਉਨ੍ਹਾਂ ਨੂੰ ਭਾਰਤੀ ਰੈਸਟੋਰੈਂਟ ’ਚ ਲੈ ਗਿਆ। ਉਨ੍ਹਾਂ ਦੱਸਿਆ ਕਿ ਟੈਕਸੀ ਡਰਾਇਵਰ ਨੇ ਪਾਕਿਸਤਾਨੀ ਕ੍ਰਿਕੇਟਰਾਂ ਤੋਂ ਟੈਕਸੀ ਦਦਾ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ।

 

 

ਕ੍ਰਿਕੇਟਰਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਤੇ ਉਨ੍ਹਾਂ ਟੈਕਸੀ ਡਰਾਇਵਰ ਨੂੰ ਰਾਤ ਦੇ ਖਾਣੇ ਉੱਤੇ ਸੱਦਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਡਰਾਇਵਰ ਨੇ ਮੈਨੂੰ ਇੱਕ ਤਸਵੀਰ ਵਿਖਾਈ; ਜਿਸ ਵਿੱਚ ਉਹ ਪੰਜ ਪਾਕਿਸਤਾਨੀ ਕ੍ਰਿਕੇਟਰਾਂ ਨਾਲ ਇੱਕ ਰੈਸਟੋਰੈਂਟ ਵਿੱਚ ਬੈਠੇ ਹੋਏ ਹਨ। ਐਲੀਸਨ ਦਾ ਇਹ ਕਿੱਸਾ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Cricketer took Punjabi Driver on Dinner in Australia