ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤੀ ਸਰਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਡ੍ਰੋਨ, ਲੋਕਾਂ ’ਚ ਦਹਿਸ਼ਤ, ਅਲਰਟ

​​​​​​​ਭਾਰਤੀ ਸਰਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਡ੍ਰੋਨ, ਲੋਕਾਂ ’ਚ ਦਹਿਸ਼ਤ, ਅਲਰਟ

ਜੰਮੂ–ਕਸ਼ਮੀਰ ਦੇ ਆਰ.ਐੱਸ. ਪੁਰਾ ਸੈਕਟਰ ਵਿੱਚ ਇੱਕ ਪਾਕਿਸਤਾਨੀ ਡ੍ਰੋਨ ਦਾਖ਼ਲ ਹੋ ਗਿਆ। ਉਹ ਕੁਝ ਚਿਰ ਭਾਰਤੀ ਸਰਹੱਦ ਦੇ ਵਾਯੂਮੰਡਲ ’ਚ ਰਿਹਾ ਤੇ ਫਿਰ ਪਰਤ ਗਿਆ। ਇਹ ਘਟਨਾ ਸੋਮਵਾਰ ਦੇਰ ਰਾਤ ਵੇਲੇ ਦੀ ਹੈ।

 

 

ਇਹ ਡ੍ਰੋਨ ਪਰਤਣ ਤੋਂ ਪਹਿਲਾਂ ਆਰਐੱਸ ਪੁਰਾ ’ਚ ਮੰਗਰਾਲ ਸਥਿਤ ਇੱਕ ਸਰਹੱਦੀ ਭਾਰਤੀ ਚੌਕੀ ਅਤੇ ਉਸ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਉੱਤੇ ਮੰਡਰਾਇਆ। ਇਸ ਕਾਰਨ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਕਿ ਪਤਾ ਨਹੀਂ ਪਾਕਿਸਤਾਨੀ ਫ਼ੌਜ ਦੀ ਅਗਲੀ ਰਣਨੀਤੀ ਕੀ ਹੈ।

 

 

ਪਾਕਿਸਤਾਨੀ ਡ੍ਰੋਨ ਦੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਜੰਮੂ–ਕਸ਼ਮੀਰ ’ਚ ਧਾਰਾ–370 ਹਟਾਏ ਜਾਣ ਤੇ ਉਸ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਣ ਤੋਂ ਬਾਅਦ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਉੱਤੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

 

ਸੂਤਰਾਂ ਮੁਤਾਬਕ ਪਾਕਿਸਤਾਨੀ ਡ੍ਰੋਨ ਭਾਰਤ ਦੀਆਂ ਸਰਹੱਦੀ ਚੌਕੀਆਂ ਉੱਤੇ ਜਵਾਨਾਂ ਦੀ ਤਾਇਨਾਤੀ ਤੇ ਨਾਜ਼ੁਕ ਇਲਾਕਿਆਂ ਦੀ ਰੇਕੀ ਕਰ ਰਿਹਾ ਸੀ।

 

 

ਹੁਣ ਜਦੋਂ ਜੰਮੂ–ਕਸ਼ਮੀਰ ਵਿੱਚ ਹਾਲਾਤ ਕੁਝ ਮੁੜ ਸੁਖਾਵੇਂ ਹੋ ਚੱਲੇ ਹਨ; ਅਜਿਹੇ ਵੇਲੇ ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਨਾਲ ਉਸ ਦੀ ਨੀਤ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Drone enters in Indian territory High Alert