ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਫ਼ੈਸਲੇ ਪਿੱਛੋਂ ਪਾਕਿਸਤਾਨੀ ਫ਼ੇਸਬੁੱਕੀਏ ਹੋਏ ਸਰਗਰਮ

ਅਯੁੱਧਿਆ ਫ਼ੈਸਲੇ ਪਿੱਛੋਂ ਪਾਕਿਸਤਾਨੀ ਫ਼ੇਸਬੁੱਕੀਏ ਹੋਏ ਸਰਗਰਮ

ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਪਾਕਿਸਤਾਨੀ ਫ਼ੇਸਬੁੱਕੀਏ ਅਚਾਨਕ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਅੱਧੀ ਦਰਜਨ ਤੋਂ ਵੀ ਵੱਧ ਫ਼ੇਸਬੁੱਕ ਗਰੁੱਪਾਂ ’ਤੇ ਆਪਣੀ ਪਕੜ ਬਣਾ ਲਈ ਹੈ। ਉਹ ਭੜਕਾਊ ਪੋਸਟਾਂ ਪਾ ਕੇ ਨੌਜਵਾਨਾਂ ਨੂੰ ਵਰਗਲਾਉਣ ਦੇ ਜਤਨ ਕਰ ਰਹੇ ਹਨ।

 

 

ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨਾਲ ਫ਼ੇਸਬੁੱਕ ’ਤੇ ਜੁੜੇ ਸੈਂਕੜੇ ਪਾਕਿਸਤਾਨੀ ਹੁਣ ਇਹੋ ਕੰਮ ਕਰ ਰਹੇ ਹਨ। ਸਾਈਬਰ ਸੈੱਲ ਉਨ੍ਹਾਂ ਦੇ ਰਿਕਾਰਡ ਖੰਗਾਲਣ ਦੇ ਜਤਨ ਕਰ ਰਿਹਾ ਹੈ। ਉਨ੍ਹਾਂ ਦੀਆਂ ਭੜਕਾਊ ਪੋਸਟਾਂ ਡਿਲੀਟ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਆਈਡੀਜ਼ ਵੀ ਬਲਾੱਕ ਹੋ ਰਹੀਆਂ ਹਨ।

 

 

ਸਾਈਬਰ ਸੈੱਲ ਦੇ ਸੂਤਰਾਂ ਮੁਤਾਬਕ ਇੱਕ ਫ਼ੇਸਬੁੱਕ ਗਰੁੱਪ ਬਣਾਇਆ ਤਾਂ ਪਾਕਿਸਤਾਨ ਦੇ ਅਲੀ ਸ਼ਾਹ ਨੇ ਹੈ, ਜੋ ਅਯੁੱਧਿਆ ਦੇ ਵਿਵਾਦਗ੍ਰਸਤ ਢਾਂਚੇ ਦੇ ਨਾਂਅ ’ਤੇ ਤਿਆਰ ਕੀਤਾ ਗਿਆ ਹੈ। ਪਰ ਇਸ ਗਰੁੱਪ ਵਿੰਚ ਬਰੇਲੀ, ਅਲੀਗੜ੍ਹ, ਅਯੁੱਇਧਆ, ਹੈਦਰਾਬਾਦ, ਦਿੱਲੀ ਤੇ ਲਖਨਊ ਸਮੇਤ ਦੇਸ਼ ਭਰ ਦੇ 1,900 ਤੋਂ ਵੱਧ ਮੁਸਲਿਮ ਨੌਜਵਾਨਾਂ ਨੂੰ ਜੋੜਿਆ ਗਿਆ ਹੈ।

 

 

ਇਸ ਗਰੁੱਪ ਵਿੱਚ ਕਈ ਵਿਵਾਦਗ੍ਰਸਤ ਪੋਸਟਾਂ ਵੀ ਪਾਈਆਂ ਗਈਆਂ ਹਨ। ਪਾਕਿਸਤਾਨ ਦੇ ਅਹਿਤੇਸ਼ਾਮ ਭਾਟੀ ਨੇ ਬਰੇਲੀ ਮੁਸਲਿਮ ਗਰੁੱਪ ੳੱਚ ਅਯੁੱਧਿਆ ਫ਼ੈਸਲੇ ਉੱਤੇ ਭੜਕਾਊ ਪੋਸਟ ਪਾਈ ਹੈ; ਇਸ ਤੋਂ ਇਲਾਵਾ ਬਾਬਰੀ ਮਸਜਿਦ ਨੂੰ ਲੈ ਕੇ ਵੀ ਕਈ ਵਿਵਾਦਗ੍ਰਸਤ ਗੱਲਾਂ ਆਖੀਆਂ ਹਨ।

 

 

ਬਰੇਲੀ ਦੇ ਨਾਗਰਿਕਾਂ ਨੇ ਓਵਸੀ ਵਾਂਗ ਅਜਿਹੇ ਭੜਕਾਊ ਪੋਸਟਾਂ ਉੱਤੇ ਵਿਰੋਧ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ।

 

 

ਕੁਝ ਗਰੁੱਪ ਅਜਿਹੇ ਹਨ; ਜਿਨ੍ਹਾਂ ਵਿੱਚ ਬਰੇਲੀ ਦੇ ਲੋਕਾਂ ਦੀ ਕਰਾਚੀ ਵਿੱਚ ਰਿਸ਼ਤੇਦਾਰੀ ਹੈ। ਉਨ੍ਹਾਂ ਦੇ ਵਿਆਹੁਤਾ ਸਬੰਧ ਹਨ। ਪਿੱਛੇ ਜਿਹੇ ਦੋ ਅਜਿਹੇ ਖ਼ਾਸ ਵਿਅਕਤੀਆਂ ਬਾਰੇ ਪਤਾ ਲੱਗਾ ਹੈ; ਜਿਨ੍ਹਾਂ ਦੀ ਪਾਕਿਸਤਾਨ ਵਿੱਚ ਰਿਸ਼ਤੇਦਾਰੀ ਹੈ। ਫ਼ੇਸਬੁੱਕ ਉੱਤੇ ਉਨ੍ਹਾਂ ਨੂੰ ਵੀ ਜੋੜ ਕੇ ਵਿਵਾਦਗ੍ਰਸਤ ਪੋਸਟ ਪਾਈ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Facebookies active after Ayodhya Verdict