ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕਰੋੜਾਂ ਦੀਆਂ ਫ਼ਸਲਾਂ ਬਰਬਾਦ ਕਰ ਰਹੇ ਪਾਕਿ ਤੋਂ ਆਏ ਟਿੱਡੀ ਦਲ

ਭਾਰਤੀ ’ਚ ਕਰੋੜਾਂ ਦੀਆਂ ਫ਼ਸਲਾਂ ਬਰਬਾਦ ਕਰ ਰਹੇ ਪਾਕਿ ਤੋਂ ਆਏ ਟਿੱਡੀ ਦਲ

ਕੌਮਾਂਤਰੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਵਾਲੇ ਪਾਸਿਓਂ ਟਿੱਡੀ ਦਲਾਂ ਦੇ ਭਾਰਤ ਦੇ ਸਰਹੱਦੀ ਇਲਾਕਿਆਂ ਦੇ ਖੇਤਾਂ ਉੱਤੇ ਹਮਲੇ ਜਾਰੀ ਹਨ। ਕਿਸਾਨਾਂ ਲਈ ਇਹ ਟਿੱਡੀ ਦਲ (Locust Swarm) ਬਹੁਤ ਵੱਡੀ ਸਮੱਸਿਆ ਅਤੇ ਪਰੇਸ਼ਾਨੀ ਦਾ ਸਬੱਬ ਬਣ ਚੁੱਕੇ ਹਨ। ਟਿੱਡੀਆਂ ਦਾ ਇਹ ਦਲ ਜਿਹੜੇ ਵੀ ਖੇਤ ’ਤੇ ਬੈਠਦਾ ਹੈ, ਉਸ ਦੀਆਂ ਜ਼ਿਆਦਾਤਰ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ।

 

 

ਇਨ੍ਹਾਂ ਟਿੱਡੀ ਦਲਾਂ ਕਾਰਨ ਭਾਰਤੀ ਕਿਸਾਨਾਂ ਦੀਆਂ ਕਰੋੜਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਪਾਕਿਸਤਾਨ ਆਪਣੀ ਸਰਹੱਦ ਤੋਂ ਟਿੱਡੀਆਂ ਦਾ ਖ਼ਾਤਮਾ ਕਰਨ ਵਿੱਚ ਅਸਫ਼ਲ ਰਿਹਾ ਹੈ; ਜਿਸ ਕਾਰਨ ਉਹ ਭਾਰਤ ’ਚ ਦਾਖ਼ਲ ਹੋ ਰਹੇ ਹਨ।

 

 

ਚੀਨ ਨੇ ਪਾਕਿਸਤਾਨ ਨੂੰ ਅਜਿਹੀਆਂ ਟਿੱਡੀਆਂ ਖ਼ਤਮ ਕਰਨ ਲਈ ਕੀਟਨਾਸ਼ਕ ਸਪਲਾਈ ਕੀਤੇ ਸਨ ਪਰ ਸ਼ਾਇਦ ਉਹ ਐਕਸਪਾਇਰ ਹੋ ਜਾਣ ਕਾਰਨ ਬਹੁਤੇ ਅਸਰ–ਅੰਦਾਜ਼ ਨਹੀਂ ਹੋ ਸਕੇ। ਉਸ ਦਾ ਖ਼ਮਿਆਜ਼ਾ ਾਹੁਣ ਭਾਰਤੀ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

 

 

ਰਾਜਸਥਾਨ ਦੇ ਜੈਸਲਮੇਰ ਇਲਾਕੇ ’ਚ ਇਨ੍ਹਾਂ ਪਾਕਿਸਤਾਨੀ ਟਿੱਡੀ ਦਲਾਂ ਦਾ ਸਭ ਤੋਂ ਵੱਧ ਭੈੜਾ ਅਸਰ ਵੇਖਿਆ ਜਾ ਰਿਹਾ ਹੈ। ਪਾਕਿਸਤਾਨ ਕਿਉਂਕਿ ਇਸ ਦਿਸ਼ਾ ਵਿੱਚ ਕੁਝ ਕਰ ਨਹੀਂ ਸਕਿਆ, ਇਸੇ ਲਈ ਉਸ ਨੇ ਬੀਤੀ 21 ਨਵੰਬਰ ਨੂੰ ਭਾਰਤ ਦੇ ਟਿੱਡੀ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਸੀ।

 

 

ਜੈਸਲਮੇਰ ਇਲਾਕੇ ’ਚ ਤਾਂ ਇਨ੍ਹਾਂ ਟਿੱਡੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਜਦੋਂ ਉਹ ਖੇਤਾਂ ਵਿੱਚ ਆਉਂਦੀਆਂ ਹਨ, ਤਾਂ ਉੱਥੋਂ ਦੇ ਵਾਯੂਮੰਡਲ ਵਿੱਚ ਜਿਵੇਂ ਇੱਕ ਚਾਦਰ ਜਿਹੀ ਛਾ ਜਾਂਦੀ ਹੈ। ਸੂਰਜ ਦੀ ਰੌਸ਼ਨੀ ਤੱਕ ਘਟ ਜਾਂਦੀ ਹੈ। ਇੰਨਾ ਜ਼ਿਆਦਾ ਸੰਘਣਾ ਇਹ ਟਿੱਡੀ ਦਲ ਹੁੰਦਾ ਹੈ। ਟੀਵੀ ਚੈਨਲ 'ਆਜ ਤੱਕ' ਦੀ ਇੱਕ ਰਿਪੋਰਟ ਮੁਤਾਬਕ ਇਸ ਸਮੱਸਿਆ ਨਾਲ ਨਿਪਟਣ ਦੇ ਹਰ ਸੰਭਵ ਜਤਨ ਵੀ ਕੀਤੇ ਜਾ ਰਹੇ ਹਨ।

 

 

ਕਿਸਾਨ ਆਪੋ–ਆਪਣੇ ਜੁਗਾੜ ਲਾ ਕੇ ਇਨ੍ਹਾਂ ਟਿੱਡੀਆਂ ਨੂੰ ਆਪੋ–ਆਪਣੇ ਖੇਤਾਂ ’ਚੋਂ ਭਜਾਉਣ ਦੇ ਜਤਨ ਕਰ ਰਹੇ ਹਨ। ਕੋਈ ਇਨ੍ਹਾਂ ਨੂੰ ਭਜਾਉਣ ਲਈ ਪੁਰਾਣੇ ਟਾਇਰ ਸਾੜ ਕੇ ਧੂੰਆਂ ਕਰ ਰਿਹਾ ਹੈ, ਕੋਈ ਥਾਲ਼ੀਆਂ ਵਜਾ ਰਿਹਾ ਹੈ, ਕੋਈ ਮੋਟਰਸਾਇਕਲ ਤੇਜ਼ੀ ਨਾਲ ਦੌੜਾ ਕੇ ਉਸ ਦੀ ਆਵਾਜ਼ ਨਾਲ ਉਨ੍ਹਾਂ ਨੂੰ ਭਜਾਉਣਾ ਚਾਹ ਰਿਹਾ ਹੈ।

 

 

ਰਾਜਸਥਾਨ ਦੇ ਲਗਭਗ 300 ਪਿੰਡਾਂ ਵਿੱਚ ਹੁਣ ਤੱਕ ਹਜ਼ਾਰਾਂ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani locust swarms devastating Worth crores of rupees crops of Indian Farmers