ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੋਧ: ਪਾਕਿ ਆਗੂ ਨੇ ਸ਼ੇਅਰ ਕਰ ਦਿੱਤੀ ਪੋਰਨ-ਸਟਾਰ ਦੀ ਫੋਟੋ, ਉੱਡਿਆ ਮਜ਼ਾਕ

ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਚੱਕਰ 'ਚ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਸੀਨੇਟਰ ਅਬਦੁਲ ਰਹਿਮਾਨ ਮਲਿਕ ਸੋਮਵਾਰ ਨੂੰ ਇੱਕ ਪੋਰਨ ਸਟਾਰ ਦੀ ਤਸਵੀਰ ਸ਼ੇਅਰ ਕਰ ਕੇ ਸੋਸ਼ਲ ਮਡੀਆ 'ਤੇ ਟਰੋਲ ਹੋ ਗਏ। 


 

 

ਮਲਿਕ ਨੂੰ ਇੱਕ ਅਕਸ਼ੇ ਨਾਂ ਦੇ ਟਵਿਟਰ ਹੈਂਡਲ ਨੇ ਟੈਗ ਕਰਦਿਆਂ ਲਿਖਿਆ, "ਸਰ, ਭਾਰਤੀ ਖੇਤਰੀ ਫਿਲਮਾਂ ਦੀ ਪ੍ਰਭਾਵਸ਼ਾਲੀ ਅਦਾਕਾਰਾਵਾਂ ਨੇ ਹਿਜ਼ਾਬ ਪਹਿਨ ਕੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਭਾਰਤੀ ਮੁਸਲਮਾਨਾਂ ਨਾਲ ਇੱਕਜੁਟਤਾ ਵਿਖਾਈ ਹੈ। ਉਨ੍ਹਾਂ ਨੂੰ ਸਲਾਮ, ਮੋਦੀ ਛੇਤੀ ਹੀ ਦੇਣਗੇ ਅਸਤੀਫਾ।"
 

 

ਇਸ ਦੇ ਜਵਾਬ 'ਚ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਰਹਿਮਾਨ ਮਲਿਕ ਨੇ ਲਿਖਿਆ, "ਮੇ ਗੋਡ ਬਲੈੱਸ ਹਰ (ਅੱਲ੍ਹਾ ਉਸ 'ਤੇ ਰਹਿਮ ਕਰੇ)।" ਦਰਅਸਲ, ਇਹ ਤਿੰਨੇ ਤਸਵੀਰਾਂ ਵੱਖ-ਵੱਖ ਲੜਕੀਆਂ ਦੀਆਂ ਸਨ। ਇਨ੍ਹਾਂ 'ਚ ਦੋ ਪੋਰਨ ਸਟਾਰ ਮਿਆ ਖਲੀਫਾ ਅਤੇ ਨਾਦਿਆ ਅਲੀ ਹਨ। ਉਨ੍ਹਾਂ ਦੀ ਇਸ ਪੋਸਟ 'ਤੇ ਟਵਿਟਰ ਯੂਜਰਾਂ ਨੇ ਖੂਬ ਮਜ਼ਾਕ ਉਡਾਇਆ। 
 

 

ਆਪਣੀ ਇਸ ਗਲਤੀ ਦਾ ਅਹਿਸਾਸ ਹੋਣ 'ਤੇ ਉਨ੍ਹਾਂ ਤੁਰੰਤ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ, ਪਰ ਉਦੋਂ ਤਰ ਯੂਜਰ ਉਨ੍ਹਾਂ ਦੀ ਇਸ ਪੋਸਟ ਦਾ ਸਕ੍ਰੀਨ ਸ਼ਾਟ ਲੈ ਚੁੱਕੇ ਸਨ। ਇਸ ਤੋਂ ਬਾਅਦ ਭਾਰਤੀ ਯੂਜਰਾਂ ਨੇ ਇਸ ਪੋਸਟ ਨੂੰ ਜੰਮ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।


 

 

 

 

 

 

 

ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪਾਕਿਸਤਾਨੀ ਆਗੂ ਜਾਂ ਸਾਬਕਾ ਅਧਿਕਾਰੀ ਇਸ ਤਰ੍ਹਾਂ ਭਾਰਤੀ ਟਰੋਲਰਾਂ ਦੇ ਨਿਸ਼ਾਨੇ 'ਤੇ ਆਇਆ ਹੋਵੇ। ਧਾਰਾ 370 ਰੱਧ ਕਰਨ ਤੋਂ ਬਾਅਦ ਪਾਕਿਸਤਾਨੀ ਸਫੀਰ ਅਬਦੁਲ ਬਾਸਿਤ ਨੇ ਸੋਸ਼ਲ ਮੀਡੀਆ 'ਤੇ ਕਸ਼ਮੀਰ 'ਚ ਪੈਲੇਟ ਗਨ ਹਮਲੇ ਦਾ ਦਾਅਵਾ ਕਰਦਿਆਂ ਇੱਕ ਤਸਵੀਰ ਸ਼ੇਅਰ ਕੀਤੀ ਸੀ।

 

ਬਾਸਿਤ ਨੇ ਗਲਤੀ ਨਾਲ ਮਰਦ ਪੋਰਨ ਸਟਾਰ ਦੀ ਤਸਵੀਰ ਨੂੰ ਅਨੰਤਨਾਗ 'ਚ ਪੈਲੇਟ ਗਨ ਕਾਰਨ ਅੱਖ ਗੁਆਉਣ ਵਾਲਾ ਵਿਅਕਤੀ ਕਰਾਰ ਦਿੱਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani minister Rehman Malik shares Porn stars photos as Anti CAA protesters