ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾਈ ਦੇ ਬਾਅਦ ਡੁੱਬਿਆ ਪਾਕਿਸਤਾਨੀ ਰੁਪਿਆ

ਮਹਿੰਗਾਈ ਦੇ ਬਾਅਦ ਡੁੱਬਿਆ ਪਾਕਿਸਤਾਨੀ ਰੁਪਿਆ

ਪਾਕਿਸਤਾਨ ਦੀ ਖਰਾਬ ਆਰਥਿਕ ਸਥਿਤੀ ਦੇ ਚਲਦਿਆਂ ਅਮਰੀਕੀ ਡਾਲਰ ਦੇ ਸਾਹਮਣੇ ਪਾਕਿਸਤਾਨੀ ਰੁਪਏ ਦੀ ਹਾਲਤ ਮਾੜੀ ਹੋ ਗਈ ਅਤੇ ਵੀਰਵਾਰ ਨੂੰ ਅੰਤਰ ਬੈਕਿੰਗ ਕਾਰੋਬਾਰ ਵਿਚ ਵਿਨਿਮਯ ਦਰ ਰਿਕਾਰਡ ਪੱਧਰ ਉਤੇ ਪਹੁੰਚ ਗਈ।

 

ਪਾਕਿਸਤਾਨ ਰੁਪਏ ਉਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਅੱਜ ਇਕ ਡਾਲਰ ਦੀ ਕੀਮਤ 0.54 ਰੁਪਏ ਹੋਰ ਵਧਕੇ 152.10 ਰੁਪਏ ਉਤੇ ਪਹੁੰਚ ਗਈ। ਅੰਤਰ ਬੈਂਕਿੰਗ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਨਾਲ ਖੁੱਲ੍ਹੇ ਬਾਜ਼ਾਰ ਵਿਚ ਵੀ ਵਿਨਿਮਯ ਦਰ 0.40 ਰੁਪਏ ਵਧਕੇ 152.40 ਰੁਪਏ ਹੋ ਗਈ। ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੇ ਕਮਜ਼ੋਰ ਹੋਣ ਨਾਲ ਪਾਕਿਸਤਾਨ ਮਹਿੰਗਾਈ ਦੀ ਮਾਰ ਵੀ ਝੱਲ ਰਿਹਾ ਹੈ।  ਮਈ ਮਹੀਨੇ ਖਾਧ ਪ੍ਰਦਾਰਥ ਅਤੇ ਈਂਧਣ ਦੀਆਂ ਕੀਮਤਾਂ ਵਿਚ ਜ਼ੋਰਦਾਰ ਵਾਧੇ ਨਾਲ ਮਈ ਵਿਚ ਮਹਿੰਗਾਈ ਦੀ ਸਾਲਾਨਾ ਖਪਤਕਾਰ ਮੁਦਾਰਸਫੀਤੀ ਇਕ ਮਹੀਨੇ ਦੀ 8.82 ਫੀਸਦੀ ਦੀ ਤੁਲਨਾ ਵਿਚ ਵਧਕੇ 9.11 ਫੀਸਦੀ ਪਹੁੰਚ ਗਈ।

 

ਖਾਣ ਵਾਲੇ ਪਦਾਰਥਾਂ ਵਿਚ ਪਿਆਜ਼ ਦੀ ਕੀਮਤ 77.52 ਫੀਸਦੀ, ਤਰਬੂ 55.73, ਟਮਾਟਰ 46.11, ਨਿੰਬੂ 43.46 ਅਤੇ ਖੰਡ 26.53 ਫੀਸਦੀ ਮਹਿੰਗੀ ਹੋ ਗਈ। ਲਾਸਣ 49.99, ਮੂੰਗ 33.65, ਅੰਬ 28.99 ਅਤੇ ਮਟਨ ਦੀਆਂ ਕੀਮਤਾਂ ਵਿਚ 12.04 ਫੀਸਦੀ ਵਾਧਾ ਹੋਇਆ।  ਹੋਰ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ। ਗੈਸ ਦੀਆਂ ਦੀਆਂ ਕੀਤਾਂ ਵਿਚ 85.31 ਫੀਸਦੀ ਪੈਟਰੋਲ 23.63 ਫੀਸਦੀ ਹਾਈ ਸਪੀਡ ਡੀਜ਼ਲ ਦੀ ਕੀਮਤ ਵਿਚ 23.86 ਫੀਸਦੀ ਦਾ ਵਾਧਾ ਹੋਇਆ। ਬੱਸ ਦਾ ਕਿਰਾਇਆ 51.16, ਬਿਜਲੀ 8.48 ਅਤੇ ਮਕਾਨ ਕਿਰਾਏ ਵਿਚ 6.15 ਫੀਸਦੀ ਤੱਕ ਵਾਧਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Rupaiya on its record lowest against dollar