ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀਆਂ ਜੰਮਪਲ਼ ਭੈਣਾਂ ਨੇ ਪਹਿਲੀ ਵਾਰ ਭਾਰਤ ’ਚ ਪਾਈ ਵੋਟ

ਪਾਕਿਸਤਾਨ ਦੀ ਜੰਮਪਲ਼ ਦੋ ਭੈਣਾਂ ਨੇ ਪਹਿਲੀ ਵਾਰ ਭਾਰਤ ਚ ਵੋਟ ਪਾਈਆਂ। ਕਾਸ਼ੀ ਦੀ ਦੋ ਭੈਣਾਂ ਦਾ ਜਨਮ ਕਰਾਚੀ ਚ ਹੋਇਆ ਸੀ। ਉਨ੍ਹਾਂ ਦੀ ਮਾਂ ਪਾਕਿਸਤਾਨੀ ਅਤੇ ਪਿਤਾ ਭਾਰਤੀ ਹਨ। ਐਤਵਾਰ ਨੂੰ ਦੋਨਾਂ ਭੈਣਾਂ ਨੇ ਲੋਕ ਸਭ ਚੋਣਾਂ ਦੇ ਆਖਰੀ ਗੇੜ ਚ ਪਹਿਲੀ ਵਾਰ ਵੋਟ ਪਾਈ।

 

ਹਿੰਦੁਸਤਾਨ ਟਾਈਮਜ਼ ਨੂੰ ਮਿਲੀ ਜਾਣਕਾਰੀ ਮੁਤਾਬਕ 28 ਸਾਲ ਦੀ ਨਿਦਾ ਅਤੇ ਉਸ ਦੀ 24 ਸਾਲ ਦੀ ਭੈਣ ਮਹਿਰੁਖ ਨੂੰ ਦੋਨਾਂ ਭੈਣਾਂ ਨੂੰ ਭਾਰਤ ਦੀ ਨਾਗਰਿਕਤਾ ਇਸੇ ਸਾਲ 23 ਮਾਰਚ ਨੂੰ ਕਾਫੀ ਮਿਹਨਤ ਮਗਰੋਂ ਮਿਲੀ। ਨਾਗਰਿਕਤਾ ਮਿਲਣ ਮਗਰੋਂ ਪਹਿਲੀ ਵਾਰ ਦੋਨਾਂ ਭੈਣਾਂ ਨੇ ਆਪਣੀ ਵੋਟ ਦੇਣ ਦੇ ਅਧਿਕਾਰ ਦੀ ਵਰਤੋਂ ਕੀਤੀ।

 

ਬੀਐਡ ਦੀ ਪੜ੍ਹਾਈ ਕਰ ਰਹੀ ਨਿਦਾ ਨੇ ਕਿਹਾ ਕਿ ਉਹ ਭਾਰਤੀ ਅਤੇ ਬਨਾਰਸੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਖਾਸ ਦਿਨ ਹੈ ਕਿਉਂਕਿ ਉਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ। ਮਹਿਰੁਖ ਨੇ ਕਿਹਾ ਕਿ ਅੱਜ ਉਨ੍ਹਾਂ ਲਈ ਤਿਉਹਾਰ ਵਰਗਾ ਦਿਨ ਹੈ।

 

ਮਹਿਰੁਖ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਐਮ ਕਾਮ ਕਰ ਰਹੀ ਹਨ। ਦੋਨਾਂ ਭੈਣਾਂ ਦੇ ਪਿਤਾ ਵਾਰਾਨਸੀ ਦੇ ਨਸੀਮ ਅਖ਼ਤਰ ਅਤੇ ਕਰਾਚੀ ਦੀ ਸ਼ਾਹੀਨ ਬਾਨੋ ਦਾ ਵਿਆਹ ਸਾਲ 1989 ਚ ਹੋਇਆ ਸੀ। ਦੋਨਾਂ ਭੈਣਾਂ ਦਾ ਜਨਮ 1991 ਅਤੇ 1995 ਚ ਕਰਾਚੀ ਚ ਹੋਇਆ ਸੀ ਤੇ ਬਾਅਦ ਦੋਨਾਂ ਦੀ ਮਾਂ ਬਾਨੋ ਕਾਸ਼ੀ ਵਾਪਸ ਆ ਗਈ।

 

ਅਖਤਰ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਮਗਰੋਂ ਭਾਰਤੀ ਨਾਗਰਿਕਤਾ ਲਈ ਦਰਖਾਸਤ ਕੀਤੀ ਪਰ ਕਈ ਸਾਲਾਂ ਦੀ ਮਿਹਨਤ ਮਗਰੋਂ ਸਾਲ 2007 ਚ ਭਾਰਤੀ ਨਾਗਰਿਕਤਾ ਮਿਲੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀਆਂ ਲਈ ਵੀ ਅਪਲਾਈ ਕੀਤਾ। ਇਸ ਤੋਂ ਪਹਿਨਾ ਦੋਵੇਂ ਭੈਣਾਂ ਵੀਜ਼ਾ ਤੇ ਰਹਿ ਰਹੀਆਂ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani sisters vote first time in India in Loksabha election 2019