ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਅੱਤਵਾਦੀ ਕਰ ਰਹੇ ਨੇ ਭਾਰਤੀ ਰੇਲਵੇ ’ਚ ਘੁਸਪੈਠ!

ਪਾਕਿਸਤਾਨੀ ਅੱਤਵਾਦੀ ਕਰ ਰਹੇ ਨੇ ਭਾਰਤੀ ਰੇਲਵੇ ’ਚ ਘੁਸਪੈਠ!

ਭਾਰਤੀ ਰੇਲਵੇ ਦਾ ਖ਼ੁਫ਼ੀਆ ਵਿਭਾਗ ਹੁਣ ਕੁਝ ਚੌਕਸ ਹੋ ਗਿਆ ਹੈ। ਦਰਅਸਲ, ਕੁਝ ਰੇਲ ਮੁਲਾਜ਼ਮਾਂ ਨੂੰ ਪਾਕਿਸਤਾਨ ਤੋਂ ਫ਼ੋਨ ਆਉਂਦੇ ਹਨ। ਉਹ ਅੱਤਵਾਦੀ ਸੰਗਠਨਾਂ ਲਈ ਵੀ ਕੰਮ ਕਰ ਰਹੇ ਹਨ।

 

 

ਜੰਮੂ–ਕਸ਼ਮੀਰ ਵਿੱਚ ਸਿਗਨਲ ਵਿਭਾਗ ’ਚ ਤਾਇਨਾਤ ਰੇਲ ਡਿਵੀਜ਼ਨ ਦੇ ਰੇਲ–ਮੁਲਾਜ਼ਮ ਮੁਦੱਸਰ ਰਸ਼ੀਦ ਪੁੱਤਰ ਅਬਦੁਲ ਰਸ਼ੀਦ ਭੱਟ ਵਾਸੀ ਪੁਲਵਾਮਾ ਜਨਵਰੀ 2019 ਦੌਰਾਨ ਅੱਤਵਾਦੀ ਜੱਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੀ।

 

 

ਉਹ ਰੇਲਵੇ ਵਿੱਚ ਆਪਣੇ ਕਾਰਜਕਾਲ ਦੌਰਾਨ ਵੀ ਅੱਤਵਾਦੀ ਜੱਥੇਬੰਦੀਆਂ ਲਈ ਜਾਸੂਸੀ ਕਰਨ ਤੋਂ ਇਲਾਵਾ ਉਨ੍ਹਾਂ ਦੀ ਹਰ ਵਾਰਦਾਤ ਵਿੱਚ ਮਦਦ ਵੀ ਕਰਦਾ ਸੀ। ਰੇਲ ਮੁਲਾਜ਼ਮ ਗੁਰਨਾਮ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਮੋਬਾਇਲ ਫ਼ੋਨ ਉੱਤੇ ਪਾਕਿਸਤਾਨ ਤੋਂ ਕਾਲ ਆਉਂਦੀ ਸੀ। ਉਸ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਸਨ।

 

 

ਇਸ ਸਬੰਧੀ ਉਨ੍ਹਾਂ ਆਪਣੇ ਸਬੰਧਤ ਅਧਿਕਾਰੀਆਂ ਨੂੰ ਸੁਚਿਤ ਕੀਤਾ ਸੀ। ਅਜਿਹੀ ਕਾਲ ਕਈ ਰੇਲ–ਮੁਲਾਜ਼ਮਾਂ ਨੂੰ ਆਈ ਸੀ। ਅਮਰ ਉਜਾਲਾ ਗਰੁੱਪ ਵੱਲੋ਼ ਪ੍ਰਕਾਸ਼ਿਤ ਅਨਿਲ ਕੁਮਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਤੋਂ ਕਾਲ ਕਰਨ ਵਾਲੇ ਉਨ੍ਹਾਂ ਤੋਂ ਇਹ ਜਾਣਨਾ ਚਾਹ ਰਹੇ ਸਨ ਕਿ ਫ਼ੌਜੀਆਂ ਨਾਲ ਭਰੀਆਂ ਕਿਹੜੀਆਂ ਸਪੈਸ਼ਲ ਰੇਲਾਂ ਇੱਧਰ ਤੋਂ ਉੱਧਰ ਚੱਲਦੀਆਂ ਹਨ।

 

 

ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਟਾਰੀ ਕੌਮਾਂਤਰੀ ਰੇਲਵੇ ਸਟੇਸ਼ਨ ਉੱਤੇ ਨਿਯੁਕਤ ਗੇਟਮੈਨ ਰਾਮਕੇਸ਼ਵਰ ਮੀਣਾ ਕੋਲੋਂ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ, ਜੋ ਦੇਸ਼ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ।

 

 

ਉਹ ਸਾਲ 2016 ’ਚ ਫ਼ੌਜ ਵਿੱਚ ਭਰਤੀ ਹੋਇਆ ਸੀ। ਇਹ ਨੌਕਰੀ ਬਹੁਤ ਸੰਵੇਦਨਸ਼ੀਲ ਹੈ। ਇੰਝ ਪਾਕਿਸਤਾਨ ਜਾਂ ਕਿਸੇ ਅੱਤਵਾਦੀ ਜੱਥੇਬੰਦੀ ਦੇ ਇਸ਼ਾਰੇ ਉੱਤੇ ਰੇਲ ਪਟੜੀ ਵਿੱਚ ਕੋਈ ਵੀ ਖ਼ਰਾਬੀ ਪੈਦਾ ਕਰ ਕੇ ਚੱਲਦੀ ਰੇਲ ਗੱਡੀ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

 

 

.ਇੰਝ ਹੁਣ ਇਹੋ ਸਪੱਸ਼ਟ ਹੋਇਆ ਹੈ ਕਿ ਪਾਕਿਸਤਾਨੀ ਅੱਤਵਾਦੀ ਹੁਣ ਭਾਰਤੀ ਰੇਲਵੇ ਵਿੱਚ ਘੁਸਪੈਠ ਕਰਨੀ ਚਾਹ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Terrorists are infiltrating Indian Railways