ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੀ ਸ਼ਹਿ ’ਤੇ ਪਾਕਿਸਤਾਨੀ ਅੱਤਵਾਦੀ ਕਸ਼ਮੀਰ ’ਚ ਫੈਲਾ ਸਕਦੇ ਗੜਬੜੀ

ਚੀਨ ਦੀ ਸ਼ਹਿ ’ਤੇ ਪਾਕਿਸਤਾਨੀ ਅੱਤਵਾਦੀ ਕਸ਼ਮੀਰ ’ਚ ਫੈਲਾ ਸਕਦੇ ਗੜਬੜੀ

ਲਦਾਖ ’ਚ ਚੀਨੀ ਫ਼ੌਜ ਨਾਲ ਤਣਾਅ ਦੌਰਾਨ ਕਸ਼ਮੀਰ ’ਚ ਪਾਕਿਸਤਾਨੀ ਸ਼ਹਿ–ਪ੍ਰਾਪਤ ਅੱਤਵਾਦੀ ਘਟਨਾਵਾਂ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਖੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਚੀਨ ਵੱਲੋਂ ਵਿਖਾਏ ਜਾ ਰਹੇ ਹਮਲਾਵਰ ਰੁਖ਼ ਦਾ ਫ਼ਾਇਦਾ ਪਾਕਿਸਤਾਨ ਉੱਧਰ ਕਸ਼ਮੀਰ ਵਿੱਚ ਉਠਾਉਣ ਦਾ ਜਤਨ ਕਰੇਗਾ।

 

 

ਚੀਨ ਵੱਲੋਂ ਪਾਕਿਸਤਾਨੀ ਹਰਕਤਾਂ ਨੂੰ ਸ਼ਹਿ ਮਿਲਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ; ਇਸ ਲਈ ਸਾਰੇ ਸੁਰੱਖਿਆ ਬਲਾਂ ਨੂੰ ਹਾਈ–ਅਲਰਟ ਉੱਤੇ ਰੱਖਿਆ ਗਿਆ ਹੈ।

 

 

ਸੂਤਰਾਂ ਅਨੁਸਾਰ ਚੀਨ ਕਈ ਮੋਰਚਿਆਂ ਉੱਤੇ ਧਿਆਨ ਵੰਡਾਉਣ ਦਾ ਜਤਨ ਕਰ ਸਕਦਾ ਹੈ। ਇਸ ਮਕਸਦ ਨਾਲ ਪਾਕਿਸਤਾਨ ਨੂੰ ਸ਼ਹਿ ਦੇ ਕੇ ਕਸ਼ਮੀਰ ਵਿੱਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਤੇਜ਼ ਹੋ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਫ਼ੌਜ ਤੇ ਆਈਐੱਸਆਈ ਪਹਿਲਾਂ ਤੋਂ ਹੀ ਮੌਕੇ ਦੀ ਭਾਲ ਵਿੱਚ ਹੈ।

 

 

ਬੀਤੇ ਦਿਨੀਂ ਅੱਤਵਾਦੀ ਘਟਨਾ ਦੌਰਾਨ ਖੇਤਰ ’ਚ ਚੀਨੀ ਹਥਿਆਰ ਵੀ ਮਿਲੇ ਸਨ। ਉਂਝ ਭਾਵੇਂ ਚੀਨ ਵੱਲੋਂ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਹੈ। ਇਹ ਖ਼ਦਸ਼ਾ ਜ਼ਰੂਰ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਫ਼ੌਜ ਅੱਤਵਾਦੀਆਂ ਦੀ ਘੁਸਪੈਠ ਰਾਹੀਂ ਘਾਤਕ ਹਥਿਆਰ ਭੇਜ ਰਹੀ ਹੈ।

 

 

ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਦੋ ਪੱਧਰਾਂ ਉੱਤੇ ਅਲਰਟ ਕੀਤਾ ਗਿਆ ਹੈ। ਸਰਹੱਦ ਉੱਤੇ ਪਾਕਿਸਤਾਨ ਦੀ ਕਿਸੇ ਵੀ ਸੰਭਾਵੀ ਹਰਕਤ ਨੂੰ ਲੈ ਕੇ ਚੌਕਸੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਕਸ਼ਮੀਰ ਵਾਦੀ ਅੰਦਰ ਵੀ ਅੱਤਵਾਦੀ ਗਤੀਵਿਧੀਆਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਉੱਚ–ਪੱਧਰੀ ਚੌਕਸੀ ਵਰਤੀ ਜਾ ਰਹੀ ਹੈ।

 

 

ਸੂਤਰਾਂ ਨੇ ਦੱਸਿਆ ਕਿ ਚੁਪਾਸਿਓਂ ਘਿਰਿਆ ਚੀਨ ਭਾਰਤ ਨੂੰ ਕਈ ਮੋਰਚਿਆਂ ਉੱਤੇ ਘੇਰਨ ਦੀ ਰਣਨੀਤੀ ਅਪਣਾ ਰਿਹਾ ਹੈ। ਲਦਾਖ ਸਰਹੱਦ ਉੱਤ ਚੀਨੀ ਫ਼ੌਜੀਆਂ ਦੀ ਹਰਕਤ ਤੋਂ ਇਲਾਵਾ ਨੇਪਾਲ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।

 

 

ਉੱਧਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਰਹੱਦ ਉੱਤੇ ਲਗਾਤਾਰ ਹਲਚਲ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Terrorists may create disturbance in Kashmir on the behest of China