ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਗਰੋਟਾ ’ਚ ਮਾਰੇ ਗਏ 3 ਅੱਤਵਾਦੀਆਂ ਕੋਲੋਂ ਮਿਲੇ ਪਾਕਿਸਤਾਨੀ ਹਥਿਆਰ

ਨਗਰੋਟਾ ’ਚ ਮਾਰੇ ਗਏ 3 ਅੱਤਵਾਦੀਆਂ ਕੋਲੋਂ ਮਿਲੇ ਪਾਕਿਸਤਾਨੀ ਹਥਿਆਰ

ਜੰਮੂ–ਕਸ਼ਮੀਰ ਦੇ ਨਗਰੋਟਾ ’ਚ ਜੰਮੂ–ਸ੍ਰੀਨਗਰ ਰਾਜਮਾਰਗ ’ਤੇ ਪੁਲਿਸ ਟੀਮ ਉੱਤੇ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਟੀਮ ਉੱਤੇ ਹਮਲਾ ਕਰਨ ਵਾਲੇ ਜਿਹੜੇ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਮੁਕਾਬਲੇ ’ਚ ਮਾਰ ਮੁਕਾਇਆ ਸੀ; ਉਨ੍ਹਾਂ ਕੋਲੋਂ ਪਾਕਿਸਤਾਨ ’ਚ ਬਣੇ ਹਥਿਆਰ ਬਰਾਮਦ ਹੋਏ ਹਨ।

 

 

ਅਧਿਕਾਰੀਆਂ ਮੁਤਾਬਕ ਮਾਰੇ ਗਏ ਤਿੰਨੇ ਅੱਤਵਾਦੀਆਂ ਦੀ ਯੋਜਨਾ ਪੁਲਿਸ ਨੂੰ ਨਿਸ਼ਾਨਾ ਬਣਾਉਣ ਦੀ ਸੀ। ਉਨ੍ਹਾਂ ਕਿਸੇ ਵੱਡੇ ਅੱਤਵਾਦੀ ਹਮਲੇ ਨੂੰ ਵੀ ਅੰਜਾਮ ਦੇਣਾ ਸੀ।

 

 

ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਅੱਤਵਾਦੀਆਂ ਕੋਲੋਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਹਨ; ਉਨ੍ਹਾਂ ਵਿੱਚ ਪਾਕਿਸਤਾਨ ’ਚ ਬਣੇ ਮੌਰਫ਼ੀਨ ਇੰਜੈਕਸ਼ਨ, ਦੇਸੀ ਬੰਬ ਅਤੇ ਬੁਲੇਟ–ਪਰੂਫ਼ ਜਾਕੇਟਾਂ ਅੰਦਰ ਵੀ ਮਾਰ ਕਰਨ ਵਾਲੀਆਂ ਗੋਲੀਆਂ ਸ਼ਾਮਲ ਹਨ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਇਹ ਹਥਿਆਰ ਇਨ੍ਹਾਂ ਅੱਤਵਾਦੀਆਂ ਦਾ ਸਬੰਧ ਸਿੱਧਾ ਪਾਕਿਸਤਾਨ ਨਾਲ ਜੋੜਦੇ ਹਨ।

 

 

ਇਹ ਤਿੰਨੇ ਅੱਤਵਾਦੀ ਪਾਕਿਸਤਾਨ ਸਥਿਤ ਸਮੂਹ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਸਨ। ਪੁਲਿਸ ਨੇ ਮਾਰੇ ਗਏ ਇਨ੍ਹਾਂ ਅੱਤਵਾਦੀਆਂ ਕੋਲੋਂ ਏਕੇ–47 ਰਾਈਫ਼ਲ, ਮੈਗਜ਼ੀਨ ਤੇ ਗ੍ਰੇਨੇਡ ਵੀ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਅੱਤਵਾਦੀਆਂ ਕੋਲੋਂ ਤਿੰਨ ਡੈਟੋਨੇਟਰ, ਆਰਡੀਐਕਸ, ਛੇ ਚੀਨੀ ਗ੍ਰੇਨੇਡ ਅਤੇ 32,000 ਰੁਪਏ ਨਕਦ ਵੀ ਬਰਾਮਦ ਕੀਤੇ ਗਏ ਹਨ।

 

 

ਪੁਲਿਸ ਨੇ ਕਿਹਾ ਕਿ ਇਹ ਤਿੰਨੇ ਅੱਤਵਾਦੀ ਟਰੱਕਾਂ ਰਾਹੀਂ ਭਾਰਤ ’ਚ ਘੁਸ ਗਏ ਸਨ। ਭਾਵੇਂ, ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਵਹਿਣ ਵਾਲੇ ਦਰਿਆਵਾਂ ਤੇ ਹੋਰ ਨਦੀਆਂ–ਨਾਲ਼ਿਆਂ ਰਾਹੀਂ ਵੀ ਘੁਸਪੈਠ ਕਰਨ ਦੇ ਸਮਰੱਥ ਸਨ।

 

 

ਪੁਲਿਸ ਮੁਤਾਬਕ ਤਿੰਨੇ ਅੱਤਵਾਦੀ ਟਰੱਕ ’ਚ ਲੁਕ ਕੇ ਸ੍ਰੀਨਗਰ ਵੱਲ ਜਾ ਰਹੇ ਸਨ। ਸਵੇਰੇ 5 ਵਜੇ ਸੁਰੱਖਿਆ ਜਾਂਚ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਟੋਲ–ਪਲਾਜ਼ਾ ਉੱਤੇ ਰੋਕ ਲਿਆ। ਪੁਲਿਸ ਨੇ ਜਿਵੇਂ ਹੀ ਟਰੱਕ ਰੋਕਿਆ, ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਥੇ ਹੋਏ ਮੁਕਾਬਲੇ ’ਚ ਇੱਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ ਤੇ ਤਿੰਨ ਅੱਤਵਾਦੀ ਮਾਰੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Weapons recovered from the Terrorists killed in Nagrota