ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦੇ ਵਿਰੋਧ ਦੌਰਾਨ ਪਾਕਿਸਤਾਨੀ ਔਰਤ ਹਸੀਨਾ ਬੇਨ ਨੂੰ ਮਿਲੀ ਭਾਰਤ ਦੀ ਨਾਗਰਿਕਤਾ

CAA ਦੇ ਵਿਰੋਧ ਦੌਰਾਨ ਪਾਕਿਸਤਾਨੀ ਔਰਤ ਹਸੀਨਾ ਬੇਨ ਨੂੰ ਮਿਲੀ ਭਾਰਤ ਦੀ ਨਾਗਰਿਕਤਾ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਤੋਂ ਇਲਾਵਾ ਪੱਛਮੀ ਬੰਗਾਲ, ਕਰਨਾਟਕ ਤੇ ਦੇਸ਼ ਦੇ ਬਹੁਤੇ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨਿ। ਸਰਕਾਰ ਲਗਾਤਾਰ ਇਹ ਆਖ ਰਹੀ ਹੈ ਕਿ ਇਸ ਕਾਨੂੰਨ ਤੋਂ ਭਾਰਤ ’ਚ ਰਹਿ ਰਹੇ ਮੁਸਲਮਾਨਾਂ ਨੂੰ ਕੋਈ ਖ਼ਤਰਾ ਨਹੀਂ ਹੈ। ਇਸੇ ਹੰਗਾਮੇ ਦੌਰਾਨ ਦਵਾਰਕਾ ’ਚ ਪਾਕਿਸਤਾਨ ਤੋਂ ਆਈ ਇੱਕ ਮੁਸਲਿਮ ਔਰਤ ਨੂੰ ਮੈਰਿਟ ਦੇ ਆਧਾਰ ’ਤੇ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਹੈ।

 

 

ਇਸ ਮੁਸਲਿਮ ਔਰਤ ਦਾ ਨਾਂਅ ਹਸੀਨਾ ਬੇਨ ਹੈ, ਜੋ ਪਾਕਿਸਤਾਨ ਤੋਂ ਭਾਰਤ ਆਈ ਹੈ। ਗੁਜਰਾਤ ਦੇ ਦਵਾਰਕਾ ’ਚ ਰਹਿਣ ਵਾਲੀ ਇਸ ਔਰਤ ਨੂੰ ਉੱਥੋਂ ਦੇ ਕੁਲੈਕਟਰ ਨੇ ਭਾਰਤ ਦੀ ਨਾਗਰਿਕਤਾ ਦਾ ਸਰਟੀਫ਼ਿਕੇਟ ਦਿੱਤਾ ਹੈ। ਉਨ੍ਹਾਂ ਇਸ ਬਾਰੇ ਆਪਣੇ ਅਧਿਕਾਰਤ ਖਾਤੇ ਤੋਂ ਟਵੀਟ ਵੀ ਕੀਤਾ ਹੈ; ਜਿਸ ਵਿੱਚ ਹਸੀਨਾ ਬੇਨ ਨੂੰ ਭਾਰਤ ਦੀ ਨਾਗਰਿਕਤਾ ਦਾ ਸਰਟੀਫ਼ਿਕੇਟ ਲੈਂਦਿਆਂ ਵੇਖਿਆ ਜਾ ਸਕਦਾ ਹੈ।

 

 

ਹਸੀਨਾ ਬੇਨ ਨੇ ਦੋ ਸਾਲ ਪਹਿਲਾਂ ਭਾਰਤ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਹਸੀਨਾ ਬੇਨ ਭਾਰਤ ਦੀ ਹੀ ਰਹਿਣ ਵਾਲੇ ਸਨ ਤੇ 1999 ’ਚ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਤੋਂ ਬਾਅਦ ਦੇਸ਼ ਤੋਂ ਚਲੇ ਗਏ ਸਨ। ਬਾਅਦ ’ਚ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਭਾਰਤ ਪਰਤ ਆਏ ਹਨ। ਉਨ੍ਹਾਂ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦਿੱਤੀ ਸੀ।

 

 

ਉਨ੍ਹਾਂ ਨੂੰ ਕੱਲ੍ਹ 18 ਦਸੰਬਰ ਨੂੰ ਦਵਾਰਕਾ ਦੇ ਕੁਲੈਕਟਰ ਨੇ ਨਾਗਰਿਕਤਾ ਦਾ ਸਰਟੀਫ਼ਿਕੇਟ ਦਿੱਤਾ ਸੀ। ਗੁਜਰਾਤ ’ਚ ਹਸੀਨਾ ਬੇਨ ਨੂੰ ਮਿਲੀ ਨਾਗਰਿਕਤਾ ਉਨ੍ਹਾਂ ਦਾਅਵਿਆਂ ਦੇ ਉਲਟ ਹੈ; ਜਿਸ ਵਿੱਚ ਇਹ ਆਖਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਨਾਲ ਮੁਸਲਮਾਨਾਂ ਨੂੰ ਕੋਈ ਪਰੇਸ਼ਾਨੀ ਹੋਵੇਗੀ।

 

 

ਕੇਂਦਰ ਸਰਕਾਰ ਵਾਰ–ਵਾਰ ਇਹ ਆਖ ਰਹੀ ਹੈ ਕਿ ਇਸ ਕਾਨੂੰਨ ਤੋਂ ਦੇਸ਼ ਵਿੱਚ ਰਹਿਣ ਵਾਲੇ ਕਿਸੇ ਵੀ ਮੁਸਲਮਾਨ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਹ ਕਾਨੂੰਨ ਸਿਰਫ਼ ਗੁਆਂਢੀ ਦੇਸ਼ਾਂ ਤੋਂ ਆਏ ਗ਼ੈਰ–ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Woman Hasina Ben got Indian Citizenship amid Protests against CAA