ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀਆਂ ਵੱਲੋਂ ਦਿੱਲੀ ਭਾਜਪਾ ਦੀ ਵੈੱਬਸਾਈਟ ਹੈਕ

ਪਾਕਿਸਤਾਨੀਆਂ ਵੱਲੋਂ ਦਿੱਲੀ ਭਾਜਪਾ ਦੀ ਵੈੱਬਸਾਈਟ ਹੈਕ

ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੀ ਅਧਿਕਾਰਤ ਵੈੱਬਸਾਈਟ ਹੈਕ ਹੋ ਗਈ ਹੈ। ਪਾਕਿਸਤਾਨੀ ਹੈਕਰਜ਼ ਨੇ ਇੱਕ ਵਾਰ ਫੇਰ ਦਿੱਲੀ ਭਾਜਪਾ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਜ਼ ਨੇ ਵੈਬਸਾਈਟ ਨੂੰ ਹੈਕ ਕਰਦਿਆਂ 27 ਫ਼ਰਵਰੀ ਦਾ ਜ਼ਿਕਰ ਕੀਤਾ ਹੈ।

 

 

ਹੈਕਰਜ਼ ਨੇ ਧਮਕੀ ਭਰੇ ਸੁਨੇਹੇ ਦੇ ਨਾਲ–ਨਾਲ ‘ਪਾਕਿਸਤਾਨ ਜ਼ਿੰਦਾਬਾਦ’ ਵੀ ਲਿਖਿਆ। ਇਹ ਵੈੱਬਸਾਈਟ ਹੈਕ ਹੁੰਦਿਆਂ ਹੀ ਲੋਕ ਟਵਿਟਰ ਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਸਕ੍ਰੀਨ–ਸ਼ਾਟਸ ਸ਼ੇਅਰ ਕਰਨ ਲੱਗ ਪਏ। ਲੋਕਾਂ ਨੇ ਆਪੋ–ਆਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ।

 

 

ਕਈ ਲੋਕਾਂ ਨੇ ਵੈੱਬਸਾਈਟ ਦੀ ਸੁਰੱਖਿਆ ਨੂੰ ਲੈ ਕੇ ਸੁਆਲ ਵੀ ਉਠਾਏ; ਭਾਵੇਂ ਸ਼ੁੱਕਰਵਾਰ–ਸਨਿੱਚਰਵਾਰ ਦੀ ਰਾਤ ਨੂੰ ਵੈੱਬਸਾਈਟ ਠੀਕ–ਠਾਕ ਖੁੱਲ੍ਹ ਗਈ।

 

 

ਇੱਥੇ ਵਰਨਣਯੋਗ ਹੈ ਕਿ ਦਿੱਲੀ ਭਾਜਪਾ ਦੀ ਵੈੱਬਸਾਈਟ ਪਹਿਲਾਂ ਵੀ ਹੈਕ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੀਤੇ ਮਈ ਮਹੀਨੇ ਜਦੋਂ ਦੂਜੀ ਵਾਰ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ; ਤਦ ਵੀ ਇਹੋ ਵੈੱਬਸਾਈਟ ਹੈਕ ਕਰ ਲਈ ਗਈ ਸੀ।

 

 

ਹੈਕਰਜ਼ ਨੇ ਵੈੱਬਸਾਈਟ ਨੂੰ ਹੈਕ ਕਰ ਕੇ ਸਾਰਾ ਮੇਨਯੂ ਹੀ ਬਦਲ ਕੇ ਰੱਖ ਦਿੱਤਾ ਸੀ ਅਤੇ ਉੱਥੇ ਹਰ ਜਗ੍ਹਾ ‘ਬੀਫ਼’ (ਗਊ ਦਾ ਮਾਸ) ਲਿਖ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistanis hack Delhi BJP s website