ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾ ਪੈਨ ਕਾਰਡ ਨਾ ਬਣਵਾਉਣ ਵਾਲੇ ਨੂੰ ਹੁਣ ਲੱਗੇਗਾ ਜੁਰਮਾਨਾ

ਪਹਿਲਾ ਪੈਨ ਕਾਰਡ ਨਾ ਬਣਵਾਉਣ ਵਾਲੇ ਨੂੰ ਹੁਣ ਲੱਗੇਗਾ ਜੁਰਮਾਨਾ

ਅੱਜ 31 ਮਈ ਸੀ। ਬਿਨਾ ਪੈਨ ਕਾਰਡ ਦੇ ਇੱਕ ਸਾਲ ਵਿੱਚ ਢਾਈ ਲੱਖ ਰੁਪਏ ਤੋਂ ਵੱਧ ਦਾ ਵਿੱਤੀ ਲੈਣ–ਦੇਣ ਕਰਨ ਵਾਲੇ ਸਾਰੇ ਵਿਅਕਕਤੀਗਤ ਤੇ ਗ਼ੈਰ–ਵਿਅਕਤੀਗਤ ਸ਼੍ਰੇਣੀ ਦੇ ਵਿਅਕਤੀਆਂ ਨੂੰ 31 ਮਈ ਤੱਕ ਪਹਿਲੇ ਪੈਨ ਕਾਰਡ ਲਈ ਅਰਜ਼ੀ ਦੇਣੀ ਜ਼ਰੂਰੀ ਸੀ। ਆਮਦਨ ਟੈਕਸ ਵਿਭਾਗ ਨੇ ਪਹਿਲਾਂ ਤੋਂ ਹੀ ਇਸ ਲਈ ਸਮਾਂ–ਸੀਮਾ ਜਾਰੀ ਕੀਤੀ ਸੀ।

 

 

ਅਜਿਹਾ ਨਾ ਕਰਨ ਦੀ ਹਾਲਤ ਵਿੱਚ ਵਿਭਾਗ ਨੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਹੈ। ਇਸ ਲਈ 10,000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

 

 

ਹੁਣ ਪੈਨ ਕਾਰਡ ਲਈ ਅਰਜ਼ੀ ਦਿੰਦੇ ਸਮੇਂ ਪਿਤਾ–ਮਾਤਾ ਤੋਂ ਵੱਖ ਹੋਣ ਦੀ ਹਾਲਤ ਵਿੱਚ ਪਿਤਾ ਦਾ ਨਾਂਅ ਦੇਣ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਗਈ ਹੈ। ਜਿਹੜੇ ਕਾਰੋਬਾਰੀ ਅਦਾਰੇ ਬਿਨਾ ਪੈਨ ਦੇ ਕਾਰੋਬਾਰ ਕਰ ਰਹੇ ਹਨ ਤੇ ਉਨ੍ਹਾਂ ਦੀ ਸਾਲਾਨਾ ਟਰਨਓਵਰ ਢਾਈ ਲੱਖ ਰੁਪਏ ਤੋਂ ਵੱਧ ਹੈ, ਤਾਂ ਉਨ੍ਹਾਂ ਨੂੰ ਅੱਜ ਹਰ ਹਾਲਤ ਵਿੱਚ ਆਪਣੀ ਅਰਜ਼ੀ ਦੇਣੀ ਹੋਵੇਗੀ।

 

 

ਅਜਿਹਾ ਨਾ ਕਰਨ ਦੀ ਹਾਲਤ ਵਿੱਚ ਕੇਂਦਰੀ ਪ੍ਰਤੱਖ ਕਰ ਬੋਰਡ (CBDT) ਅਜਿਹੀਆਂ ਕੰਪਨੀਆਂ ਤੇ ਵਿਅਕਤੀਆਂ ਉੱਤੇ 10,000 ਰੁਪਏ ਤੱਕ ਦਾ ਜੁਰਮਾਨਾ ਲਾਏਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PAN CARD is essential for these people and business establishments