ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਨਾਮਾ ਪੇਪਰ ਲੀਕ ਦੇ ਤਾਜ਼ਾ ਵੇਰਵਿਆਂ ਦੀ ਹੋ ਰਹੀ ਜਾਂਚ

ਪਨਾਮਾ ਪੇਪਰ ਲੀਕ: ਡਿਪਾਜਿ਼ਟ ਫ਼ੋਟੋਜ਼

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਸਥਾਪਤ ਬਹੁ-ਏਜੰਸੀ ਸਮੂਹ (ਐੱਮਏਜੀ) ਇਸ ਵੇਲੇ ਪਨਾਮਾ ਪੇਪਰ ਲੀਕ ਮਾਮਲੇ ਦੇ ਕੁਝ ਤਾਜ਼ਾ ਵੇਰਵਿਆਂ ਦੀ ਜਾਂਚ ਕਰ ਰਿਹਾ ਹੈ। ਇਹ ਸਮੂਹ ਕੁਝ ਭਾਰਤੀ ਨਾਗਰਿਕਾਂ ਦੀਆਂ ਹੋਰਨਾਂ ਦੇਸ਼ਾਂ ਵਿੱਚ ਮੌਜੂਦ ਜਾਇਦਾਦਾਂ ਤੇ ਵਿਦੇਸ਼ੀ ਬੈਂਕਾਂ ਵਿੱਚ ਪਈਆਂ ਮੋਟੀਆਂ ਰਕਮਾਂ ਦੀ ਜਾਂਚ ਕਰਨ ਲਈ ਕਾਇਮ ਕੀਤਾ ਗਿਆ ਸੀ।

ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਵੱਲੋਂ ਜਾਰੀ ਪ੍ਰੈੱਸ ਨੋਟ `ਚ ਦੱਸਿਆ ਗਿਆ ਹੈ ਕਿ ਬਹੁ-ਏਜੰਸੀ ਸਮੂਹ ਵੱਲੋਂ ਪਹਿਲਾਂ ਹੀ ਉਨ੍ਹਾਂ 426 ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਦੇ ਨਾਂਅ 2016 ਦੇ ਪਨਾਮਾ ਪੇਪਰ ਲੀਕਸ ਵਿੱਚ ਮੌਜੂਦ ਸਨ। ਉਨ੍ਹਾਂ ਵਿਚੋਂ ਸਿਰਫ਼ 74 ਮਾਮਲਿਆਂ `ਚ ਹੀ ਜਾਂਚ ਕੀਤੀ ਜਾਵੇਗੀ।

ਸੀਬੀਡੀਟੀ ਅਨੁਸਾਰ ਉਂਝ 352 ਮਾਮਲਿਆਂ ਵਿੱਚ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panama paper leaks fresh details