ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰੀ ਨੂੰ ਸਜ਼ਾ ਦਿਵਾਉਣ ਦੀ ਥਾਂ ਪੰਚਾਇਤ ਨੇ ਕਰਵਾ ਦਿੱਤਾ ਵਿਆਹ

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਥਾਣਾ ਖੇਤਰ 'ਚ 8ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨਾਲ ਗੁਆਂਢ 'ਚ ਰਹਿੰਦੇ ਲੜਕੇ ਨੇ 10 ਦਿਨ ਪਹਿਲਾਂ ਬਲਾਤਕਾਰ ਕੀਤਾ ਸੀ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ। ਪੰਚਾਇਤ ਨੇ ਮੁਲਜ਼ਮ ਨੂੰ ਪੋਕਸੋ ਐਕਟ ਦੀ ਕਾਰਵਾਈ ਤੋਂ ਬਚਾਉਣ ਲਈ ਨਾਬਾਲਗ ਵਿਦਿਆਰਥਣ ਨਾਲ ਉਸ ਦਾ ਨਿਕਾਹ ਕਰਵਾ ਦਿੱਤਾ। ਪੰਚਾਇਤ 'ਚ ਸ਼ਾਮਿਲ ਲੋਕਾਂ ਨੇ ਦੋਹਾਂ ਧਿਰਾਂ ਦੀ ਰਜ਼ਾਮੰਦੀ ਨਾਲ ਨਿਕਾਹ ਕਰਵਾਉਣ ਦੀ ਗੱਲ ਕਹੀ ਹੈ।
 

ਸ਼ਹਿਰ ਦੇ ਇੱਕ ਮੁਹੱਲਾ ਵਾਸੀ 8ਵੀਂ ਜਮਾਤ ਦੀ ਵਿਦਿਆਰਥਣ ਨੂੰ ਇਕ ਗੁਆਂਢੀ ਨੌਜਵਾਨ ਨੇ 26 ਜਨਵਰੀ ਦੀ ਦੇਰ ਸ਼ਾਮ ਖਾਲੀ ਘਰ 'ਚ ਲਿਜਾ ਕੇ ਬਲਾਤਕਾਰ ਕੀਤਾ ਸੀ। ਉਸ ਨੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਵਿਦਿਆਰਥਣ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਲੜਕੀ ਨੇ ਦੋ-ਤਿੰਨ ਦਿਨ ਪਹਿਲਾਂ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਕਾਰਵਾਈ ਕਰਨ ਲਈ ਥਾਣੇ ਪਹੁੰਚ ਗਿਆ। ਪੁਲਿਸ ਨੇ ਨਾਬਾਲਗ ਬਲਾਤਕਾਰ ਪੀੜਤ ਲੜਕੀ ਨੂੰ ਮੈਡੀਕਲ ਲਈ ਭੇਜ ਦਿੱਤਾ। ਪੁਲਿਸ ਕਾਰਵਾਈ ਸ਼ੁਰੂ ਹੋਣ ਦੀ ਜਾਣਕਾਰੀ ਮਿਲਣ 'ਤੇ ਮਾਮਲਾ ਪੰਚਾਇਤ ਕੋਲ ਪਹੁੰਚ ਗਿਆ। ਵਿਦਿਆਰਥਣ ਦੇ ਨਾਬਾਲਗ ਹੋਣ ਕਾਰਨ ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਕਾਰਵਾਈ ਕੀਤੀ ਜਾਣੀ ਸੀ।
 

ਪੰਚਾਇਤ 'ਚ ਸ਼ਾਮਲ ਲੋਕਾਂ ਨੇ ਪਰਿਵਾਰ ਦੇ ਮੈਂਬਰਾਂ 'ਤੇ ਦਬਾਅ ਬਣਾ ਕੇ ਬਲਾਤਕਾਰ ਪੀੜਤ ਵਿਦਿਆਰਥਣ ਨੂੰ ਬਗੈਰ ਮੈਡੀਕਲ ਕਰਵਾਏ ਵਾਪਸ ਬੁਲਾ ਲਿਆ ਅਤੇ ਪੁਲਿਸ ਨੂੰ ਕਾਰਵਾਈ ਨਾ ਕਰਨ ਦੀ ਗੱਲ ਲਿਖਤੀ ਤੌਰ 'ਤੇ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਲੜਕੇ ਨਾਲ ਨਾਬਾਲਗ ਵਿਦਿਆਰਥਣ ਦਾ ਨਿਕਾਹ ਕਰਵਾ ਦਿੱਤਾ ਗਿਆ। ਪੰਚਾਇਤ 'ਚ ਦੋਵਾਂ ਧਿਰਾਂ ਵੱਲੋਂ ਵਿਆਹ ਦੀ ਸਹਿਮਤੀ ਦੱਸੀ ਗਈ।
ਉੱਧਰ ਥਾਣਾ ਮੁਖੀ ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਆਹ ਬਾਰੇ ਜਾਣਕਾਰੀ ਨਹੀਂ ਹੈ। ਪਰਿਵਾਰ ਪਹਿਲਾਂ ਕਾਰਵਾਈ ਲਈ ਥਾਣੇ ਆਇਆ ਸੀ, ਪਰ ਬਾਅਦ 'ਚ ਕਾਰਵਾਈ ਤੋਂ ਇਨਕਾਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panchayat Forced For The Marriage Of The Minor Girl With Her Rape Accused In Sambhal Uttar Pradesh