ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਕੂਲਾ CBI ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜ਼ਮਾਨਤ

1 / 9ਪੰਚਕੂਲਾ CBI ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜ਼ਮਾਨਤ

2 / 9Gurmeet_Ram_Rahim

3 / 9ਪੰਚਕੂਲਾ CBI ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜ਼ਮਾਨਤ

4 / 9Gurmeet_Ram_Rahim

5 / 9Gurmeet_Ram_Rahim

6 / 9Gurmeet_Ram_Rahim

7 / 9Gurmeet_Ram_Rahim

8 / 9Gurmeet_Ram_Rahim

9 / 9Gurmeet_Ram_Rahim

PreviousNext

ਪੰਚਕੂਲਾ ਸੀਬੀਆਈ ਕੋਰਟ ਨੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

 

ਦੱਸਣਯੋਗ ਹੈ ਕਿ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਚ ਪੰਚਕੂਲਾ ਸਥਿਤ ਸੀਬੀਆਈ ਕੋਰਟ ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਖਿਲਾਫ 3 ਅਗਸਤ 2018 ਨੂੰ ਦੋਸ਼ ਤੈਅ ਕੀਤੇ ਸਨ।

 

 

ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਪਹਿਲਾਂ ਤੋਂ ਹੀ ਜੇਲ੍ਹ ਚ ਬੰਦ ਰਾਮ ਰਹੀਮ ਤੋਂ ਇਲਾਵਾ ਇਸ ਮਾਮਲੇ ਚ ਡਾ. ਮੋਹਿੰਦਰ ਇੰਸਾ ਉਰਫ ਡਾ. ਪੀਆਰ ਗਰਗ ਨੂੰ ਵੀ ਆਰੋਪੀ ਬਣਾਇਆ ਗਿਆ ਹੈ। ਤਿੰਨਾਂ ਖਿਲਾਫ ਆਈਪੀਸੀ ਦੀ ਧਾਰਾ 326, 417, 506 ਅਤੇ 120ਬੀ ਤਹਿਤ ਆਰੋਪ ਤੈਅ ਕੀਤੇ ਗਏ।

 

ਆਰੋਪ ਤੈਅ ਕਰਨ ਤੋਂ ਪਹਿਲਾਂ ਬਚਾਅ ਧੜੇ ਦੇ ਵਕੀਲ ਧਰੂਵ ਗੁਪਤਾ ਨੇ ਦਲੀਲ ਦਿੱਤੀ ਕਿ ਗੁਰਮੀਤ ਰਾਮ ਰਹੀਮ ਦੁਆਰਾ ਕਿਸੇ ਨੂੰ ਵੀ ਨਪੁੰਸਕ ਨਹੀਂ ਬਣਾਇਆ ਗਿਆ ਹੈ ਅਤੇ ਉਂਝ ਵੀ ਇਸ ਮਾਮਲੇ ਚ ਧਾਰਾ 326 ਨਹੀਂ ਬਣਦੀ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਨਪੁੰਸਕ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ, ਉਨ੍ਹਾਂ ਦੇ ਸਰਜੀਕਲ ਆਪਰੇਸ਼ਨ ਹੋਏ ਹਨ।

 

ਮੋਕਸ਼ ਦਾ ਝਾਂਸਾ ਦੇ ਕੇ ਨਪੁੰਸਕ ਬਣਾਇਆ

 

ਗੁਰਮੀਤ ਰਾਮ ਰਹੀਮ ਤੇ ਆਰੋਪ ਹੈ ਕਿ ਉਸਨੇ ਸਾਲ 2000 ਚ ਮੋਕਸ਼ ਪਾਉਣ ਦਾ ਝਾਂਸਾ ਦੇ ਕੇ 400 ਸਾਧੂਆਂ ਨੂੰ ਨਪੁੰਸਕ ਬਣਵਾ ਦਿੱਤਾ ਸੀ। ਆਰੋਪ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਇਹ ਸਾਰੇ ਸਾਧੂ ਆਪਣਾ ਵੰਸ਼ ਵਧਾਉਣ ਤੋਂ ਵਾਂਝੇ ਰਹਿ ਜਾਣ ਅਤੇ ਡੇਰਾ ਮੁਖੀ ਦੀ ਸੇਵਾ ਚ ਲੱਗੇ ਰਹਿਣ। ਇਸ ਦੌਰਾਨ ਮੋਕਸ਼ ਨਾ ਮਿਲਣ ਤੇ ਇਨ੍ਹਾਂ ਸਾਧੂਆਂ ਨੇ ਇਸ ਘਟਨਾ ਦੀ ਸਿ਼ਕਾਇਤ ਸਾਲ 2012 ਚ ਕੀਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panchkula CBI court granted bail to ram Rahim