ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾੜਮੇਰ ’ਚ ਝੱਖੜ ਨਾਲ ਪੰਡਾਲ ਡਿੱਗਾ, 18 ਮੌਤਾਂ

ਰਾਜਸਥਾਨ ’ਚ ਬਾੜਮੇਰ ਵਿਖੇ ਇੱਕ ਪੰਡਾਲ ਦੇ ਢਹਿ–ਢੇਰੀ ਹੋ ਜਾਣ ਕਾਰਨ 18 ਵਿਅਕਤੀ ਮਾਰੇ ਗਏ ਤੇ 50 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਹਸਪਤਾਲ ’ਚ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਕੁਝ ਕੁ ਹੀ ਖ਼ਤਰੇ ਤੋਂ ਬਾਹਰ ਹਨ।

 

 

ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਝੱਖੜ ਝੁੱਲਣ ਤੇ ਮੀਂਹ ਪੈਣ ਦੌਰਾਨ ਪੰਡਾਲ ਪੂਰੀ ਤਰ੍ਹਾਂ ਢਹਿ ਗਏ ਤੇ ਵੱਡਾ ਜਾਨੀ ਨੁਕਸਾਨ ਹੋ ਗਿਆ। ਅਸਲ ’ਚ ਹਨੇਰੀ ਆਉਣ ਕਾਰਨ ਲੋਕ ਤੇਜ਼ੀ ਨਾਲ ਪੰਡਾਲ ਹੇਠਾਂ ਇਕੱਠੇ ਹੋਣ ਲੱਗੇ ਤੇ ਜਿਸ ਨੂੰ ਉਨ੍ਹਾਂ ਪਨਾਹ ਦੇਣ ਵਾਲੀ ਛੱਤ ਸਮਝਿਆ, ਉਹ ਮੌਤ ਦੀ ਚਾਦਰ ਬਣ ਗਈ।

 

 

ਪੰਡਾਲ ਵਿੱਚ ਕਰੰਟ ਵੀ ਫੈਲ ਗਿਆ ਤੇ ਕਈ ਲੋਕ ਉਸ ਕਰੰਟ ਦੀ ਲਪੇਟ ਵਿੱਚ ਆ ਗਏ। ਆਲੇ–ਦੁਆਲੇ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਹ ਵੀ ਪਤਾ ਲੱਗਾ ਹੈ ਕਿ ਸੰਗਤ ਇੱਥੇ ਰਾਮ–ਕਥਾ ਸੁਣਨ ਲਈ ਪੰਡਾਲ ’ਚ ਇਕੱਠੀ ਹੋਈ ਸੀ।

 

ਜਾਂਚ ਦੇ ਹੁਕਮ ਦਿੱਤੇ

 

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਡਾਲ ਡਿੱਗਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਹਾਦਸੇ ਸਮੇਂ ਪੰਡਾਲ ਵਿੱਚ 400 ਦੇ ਕਰੀਬ ਲੋਕ ਹਾਜ਼ਰ ਸਨ।

 

ਮਰਨ ਵਾਲਿਆਂ ਦੇ ਵਾਰਸਾਂ ਨੂੰ ਮੁਆਵਜ਼ੇ ਦਾ ਐਲਾਨ

 

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਮੁਆਵਜ਼ੇ ਵਜੋਂ 5-5 ਲੱਖ ਰੁਪਏ, ਉਥੇ ਜ਼ਖ਼ਮੀਆਂ ਲਈ 2-2 ਲੱਖ ਰੁਪਏ ਦੇਣ ਦੇ ਐਲਾਨ ਕੀਤਾ ਹੈ।  ਉੱਧਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਸ਼ੋਕ ਪ੍ਰਗਟਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pandal falls during storm in Barmer 14 killed