ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9.3 ਕਰੋੜ ਸ਼ਹਿਰੀ ਕਾਮਿਆਂ 'ਤੇ ਪਈ ਕੋਰੋਨਾ ਮਹਾਂਮਾਰੀ ਦੀ ਮਾਰ

ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪੰਜ ਸੈਕਟਰਾਂ 'ਚ ਲਗਭਗ 9.3 ਕਰੋੜ ਸ਼ਹਿਰੀ ਕਾਮੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਕੋਵਿਡ-19 ਮਹਾਂਮਾਰੀ ਤੇ ਲੌਕਡਾਊਨ ਦੀ ਮਾਰ ਮੈਨੁਫੈਕਚਰਿੰਗ, ਨਿਰਮਾਣ, ਵਪਾਰ, ਸੈਰ-ਸਪਾਟਾ ਤੇ ਮੇਜ਼ਬਾਨੀ ਖੇਤਰਾਂ 'ਤੇ ਸਭ ਤੋਂ ਵੱਧ ਪਈ ਹੈ। ਮੰਤਰੀਆਂ ਦੇ ਸਮੂਹ ਦੀ ਪ੍ਰਧਾਨਗੀ ਕਰਨ ਵਾਲੇ ਕਿਰਤ ਮੰਤਰੀ ਥਾਵਰਚੰਦ ਗਹਿਲੋਤ ਨੇ ਇਹ ਜਾਣਕਾਰੀ ਦਿੱਤੀ।
 

ਪ੍ਰਧਾਨ ਮੰਤਰੀ ਦਫ਼ਤਰ ਨੂੰ ਪਿਛਲੇ ਹਫ਼ਤੇ ਇੱਕ ਰਿਪੋਰਟ ਸੌਂਪੀ ਗਈ ਸੀ, ਜਿਸ 'ਚ ਵਰਕਰਾਂ ਦਾ ਇੱਕ ਡਾਟਾਬੇਸ, ਆਪਣੇ ਪਿੰਡ ਪਰਤਣ ਵਾਲੇ ਹਰ ਪ੍ਰਵਾਸੀ ਮਜ਼ਦੂਰ ਲਈ ਜਾਬ ਕਾਰਡ ਅਤੇ ਪੇਂਡੂ ਰੁਜ਼ਗਾਰ ਗਰੰਟੀ ਸਕੀਮ ਅਧੀਨ ਨਿੱਜੀ ਫ਼ੈਕਟਰੀ ਜਾਂ ਨਿਰਮਾਣ ਵਾਲੀ ਥਾਂ 'ਚ ਕੰਮ ਕਰਨ ਦੀ ਮਨਜੂਰੀ ਦੇਣਾ, ਮਾਲਕ ਨੂੰ ਮਨਰੇਗਾ ਮਜ਼ਦੂਰੀ ਹਿੱਸੇ ਤੋਂ ਉੱਪਰ ਮਜ਼ਦੂਰੀ ਦਾ ਭੁਗਤਾਨ ਕਰਨਾ ਜਿਹੇ ਸੁਝਾਅ ਦਿੱਤੇ ਗਏ ਸਨ।
 

'ਹਿੰਦੁਸਤਾਨ ਟਾਈਮਜ਼' ਨੇ ਇਸ ਰਿਪੋਰਟ ਦੀ ਸਮੀਖਿਆ ਕੀਤੀ ਹੈ। ਗਹਿਲੋਤ ਨੇ ਹਾਲਾਂਕਿ ਇਸ ਰਿਪੋਰਟ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਿਪੋਰਟ ਹਾਲੇ ਜਨਤਕ ਨਹੀਂ ਕੀਤੀ ਗਈ ਹੈ।
 

ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਸ਼ਹਿਰਾਂ 'ਚ ਲਿਆਉਣ ਲਈ ਮੰਤਰੀਆਂ ਦੇ ਸਮੂਹ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਵਾਪਸੀ ਲਈ ਉਨ੍ਹਾਂ 'ਚ ਵਿਸ਼ਵਾਸ ਪੈਦਾ ਕਰਨ ਲਈ ਕਈ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਹ ਉਪਾਅ ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫੇ, ਆਂਗਨਵਾੜੀਆਂ ਤਕ ਪਹੁੰਚ, ਸਿਖਲਾਈ ਦੇ ਰੂਪ ਵਿੱਚ ਹੋ ਸਕਦੇ ਹਨ। ਸਾਰੇ ਪ੍ਰਵਾਸੀ ਕਾਮਿਆਂ ਨੂੰ ਆਯੂਸ਼ਮਾਨ ਭਾਰਤ ਜਾਂ ਰਾਸ਼ਟਰੀ ਸਿਹਤ ਬੀਮਾ ਯੋਜਨਾ ਵਿੱਚ ਆਟੋਮੈਟਿਕ ਸ਼ਾਮਲ ਕਰਨਾ ਲੈਣਾ ਚਾਹੀਦਾ ਹੈ।
 

ਮੰਤਰੀਆਂ ਦੇ ਸਮੂਹ ਨੇ ਇਹ ਵੀ ਦੱਸਿਆ ਕਿ ਸੰਗਠਿਤ ਸੈਕਟਰ ਦੇ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਗੁਆਉਣ ਦਾ ਜ਼ੋਖਮ ਸੀ। ਸੈਂਟਰ ਫ਼ਾਰ ਮਾਨੀਟਰਿੰਗ ਆਫ਼ ਇੰਡੀਅਨ ਇਕੋਨਾਮੀ (ਸੀ.ਐਮ.ਈ.ਈ.) ਨੇ ਐਲਾਨ ਕੀਤਾ ਹੈ ਕਿ ਹਫ਼ਤੇ ਦੇ ਅਖੀਰ ਵਿੱਚ 11.4 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ ਅਤੇ ਬੇਰੁਜ਼ਗਾਰੀ 27.1% ਦੇ ਰਿਕਾਰਡ ਉੱਚ ਪੱਧਰ 'ਤੇ ਹੈ।
 

ਦੇਸ਼ ਹੁਣ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਨੌਕਰੀਆਂ ਤੇ ਰੋਜ਼ੀ-ਰੋਟੀ ਦੇ ਨਾਲ-ਨਾਲ ਜਾਨ ਵੀ ਜਾ ਰਹੀ ਹੈ। ਰਿਪੋਰਟ 'ਚ ਪਹਿਲੀ ਸਿਫਾਰਸ਼ ਆਰਥਿਕ ਗਤੀਵਿਧੀਆਂ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨਾ ਹੈ। ਇਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਪੜਾਅਵਾਰ ਹੋਰ ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਇਸ ਹਫ਼ਤੇ ਉਸ ਨੇ ਸੀਮਿਤ ਉਡਾਣਾਂ ਤੇ ਕੁਝ ਨਿਯਮਿਤ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pandemic affected 9 crore 30 lakh urban workers in manufacturing construction trade tourism and hospitality sector GoM report