ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਦਹਿਸ਼ਤ: ਕੱਦੂ ਤੇ ਬੈਂਗਣ ਤੋਂ ਵੀ ਸਸਤਾ ਹੋਇਆ ਮੁਰਗ਼ਾ

ਕੋਰੋਨਾ ਵਾਇਰਸ ਦੀ ਦਹਿਸ਼ਤ: ਕੱਦੂ ਤੇ ਬੈਂਗਣ ਤੋਂ ਵੀ ਸਸਤਾ ਹੋਇਆ ਮੁਰਗ਼ਾ

ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਚਿਕਨ (ਮੁਰਗ਼ੀਆਂ) ਵੇਚਣ ਦੇ ਕਾਰੋਬਾਰ ਨੂੰ ਡਾਢੀ ਸੱਟ ਪਹੁੰਚਾਈ ਹੈ। ਲੋਕ ਮਾਸ ਖਾਣ ਤੋਂ ਬਚ ਰਹੇ ਹਨ, ਜਿਸ ਕਾਰਨ ਮੁਰਗ਼ੇ ਦਾ ਰੇਟ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇਸ ਨਾਲ ਪੋਲਟਰੀ ਫ਼ਾਰਮਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਬਹੁਤੇ ਖੇਤਰਾਂ ’ਚ ਤਾਂ ਹਾਲਾਤ ਇੱਥੋਂ ਤੱਕ ਵੀ ਪੁੱਜ ਗਏ ਹਨ ਕਿ ਇਨ੍ਹੀਂ ਦਿਨੀਂ ਮੁਰਗ਼ੇ ਦਾ ਰੇਟ ਕੱਦੂ ਤੇ ਬੈਂਗਣ ਤੋਂ ਵੀ ਸਸਤਾ ਹੋ ਗਿਆ ਹੈ।

 

 

ਹਾਲੇ ਤੱਕ ਮਾਸ ਖਾਣ ਨਾਲ ਕੋਰੋਨਾ ਵਾਇਰਸ ਫੈਲਣ ਦੀ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਅਫ਼ਵਾਹਾਂ ਕਾਰਨ ਲੋਕ ਮਾਸ ਭਾਵ ਨਾੱਨ–ਵੈੱਜ ਖਾਣ ਤੋਂ ਟਾਲ਼ਾ ਹੀ ਵੱਟ ਰਹੇ ਹਨ। ਇਸ ਸਭ ਤੋਂ ਵੱਡਾ ਝਟਕਾ ਮੁਰਗ਼ੇ ਦੇ ਕਾਰੋਬਾਰ ਨੂੰ ਲੱਗਾ ਹੈ।

 

 

ਸ਼ੁੱਕਰਵਾਰ ਨੂੰ ਦੇਸ਼ ਦੇ ਕੁਝ ਹਿੱਸਿਆਂ, ਜਿਵੇਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਓੜੀਸ਼ਾ ਦੇ ਕੁਝ ਇਲਾਕਿਆਂ ’ਚ ਮੁਰਗ਼ੇ ਦਾ ਥੋਕ ਰੇਟ 25 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਿਆ। ਕੁਝ ਕਾਰੋਬਾਰੀਆਂ ਨੇ ਦੱਸਿਆ ਕਿ ਉਨ੍ਹਾਂ 30 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਚਿਕਨ ਖ਼ਰੀਦਿਆ ਸੀ ਪਰ ਉਹ ਵਿਕਿਆ 25 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ।

 

 

ਮਾਹਿਰਾਂ ਦਾ ਕਹਿਣਾ ਹੈ ਕਿ ਚਿਕਨ ਦੇ ਰੇਟ ਪਹਿਲਾਂ ਕਦੇ ਵੀ ਇੰਨੇ ਘੱਟ ਨਹੀਂ ਹੋਇਆ। ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ ਸੜਕ ਉੱਤੇ ਖੁੱਲ੍ਹੇ ਮੀਟ, ਮੱਛੀ ਅਤੇ ਫਲਾਂ ਦੀ ਵਿਕਰੀ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।

 

 

ਉੱਧਰ ਉੱਤਰ ਪ੍ਰਦੇਸ਼ ਦੇ ਸ਼ਹਿਰ ਅਲੀਗੜ੍ਹ ’ਚ ਕੋਰੋਨਾ ਵਾਇਰਸ ਕਾਰਨ ਅਜਿਹੀ ਪਾਬੰਦੀ ਲਾਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panic of Corona Virus Chicken now cheaper than even Pumpkin and Brinjal