ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਦਹਿਸ਼ਤ: ਦਿੱਲੀ ’ਚ ਹੈਂਡ–ਸੈਨੇਟਾਈਜ਼ਰ ਤੇ ਮਾਸਕਾਂ ਦੀ ਹੋਣ ਲੱਗੀ ਬਲੈਕ

ਦਿੱਲੀ ’ਚ ਹੈਂਡ–ਸੈਨੇਟਾਈਜ਼ਰ ਤੇ ਮਾਸਕਾਂ ਦੀ ਹੋਣ ਲੱਗੀ ਬਲੈਕ

ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹੁਣ ਤੱਕ 29 ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਸਰਕਾਰ ਤੋਂ ਲੈ ਕੇ ਆਮ ਵਿਅਕਤੀ ਹੁਣ ਸਾਵਧਾਨੀ ਵਰਤ ਰਿਹਾ ਹੈ।

 

 

ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਹੁਣ ਮਾਸਕ ਤੇ ਹੈਂਡ–ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ ਪਰ ਰਾਜਧਾਨੀ ਦਿੱਲੀ ਵਿੱਚ ਇਨ੍ਹਾਂ ਦੋਵੇਂ ਚੀਜ਼ਾਂ ਦੀ ਮੰਗ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਕਮੀ ਹੋਣ ਲੱਗ ਪਈ ਹੈ। ਇਸੇ ਲਈ ਇਨ੍ਹਾਂ ਦੋਵੇਂ ਚੀਜ਼ਾਂ ਦੀ ਕਾਲਾ–ਬਾਜ਼ਾਰੀ (ਬਲੈਕ–ਮਾਰਕੀਟਿੰਗ) ਹੋਣੀ ਸ਼ੁਰੂ ਹੋ ਗਈ ਹੈ।

 

 

ਦਿੱਲੀ ਦੇ ਮੈਡੀਕਲ ਸਟੋਰਜ਼ ’ਚ ਮਾਸਕ ਤੇ ਹੈਂਡ–ਸੈਨੇਟਾਈਜ਼ਰ ਖ਼ਰੀਦਣ ਵਾਲਿਆਂ ਦੀਆਂ ਭੀੜਾਂ ਵਧਦੀਆਂ ਜਾ ਰਹੀਆਂ ਹਨ; ਜਿਸ ਕਾਰਨ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਮੈਡੀਕਲ ਸਟੋਰਜ਼ ਨੇ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਲ।

 

 

ਜਿਹੜਾ ਮਾਸਕ ਜਾਂ ਸੈਨੇਟਾਈਜ਼ਰ ਪਹਿਲਾਂ 150 ਰੁਪਏ ’ਚ ਮਿਲਦਾ ਸੀ, ਉਹ ਹੁਣ ਦਿੱਲੀ ’ਚ 250 ਰੁਪਏ ਤੱਕ ਮਿਲ ਰਿਹਾ ਹੈ। ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਵਾਰ–ਵਾਰ ਹੱਥ ਧੋਵੋ ਤੇ ਸਫ਼ਾਈ ਰੱਖੋ। ਇਸੇ ਲਈ ਹੈਂਡ–ਸੈਨੇਟਾਈਜ਼ਰਜ਼ ਦੀ ਵਰਤੋਂ ਹੁਣ ਬਹੁਤ ਜ਼ਿਆਦਾ ਵਧ ਗਈ ਹੈ। ਡਾਕਟਰਾਂ ਮੁਤਾਬਕ ਅਜਿਹੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਵੇ, ਜਿਸ ਵਿੱਚ ਅਲਕੋਹਲ ਦੀ ਮਾਤਰਾ ਵੀ ਹੋਵੇ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਕੇਸ ਕੇਰਲ ’ਚ ਸਾਹਮਣੇ ਆਇਆ ਸੀ ਪਰ ਹੁਣ ਤੱਕ ਕੁੱਲ 29 ਮਾਮਲੇ ਸਾਹਮਣੇ ਆਏ ਹਨ; ਜਿਨ੍ਹਾਂ ਵਿੱਚੋਂ 3 ਕੇਸ ਠੀਕ ਕੀਤੇ ਜਾ ਚੁੱਕੇ ਹਨ।

 

 

ਦਿੱਲੀ ’ਚ ਹਾਲਾਤ ਇਸ ਲਈ ਵੀ ਵਿਗੜੇ ਕਿਉਂਕਿ ਇੱਥੇ ਇੱਕ ਕੇਸ ਪਾਜ਼ਿਟਿਵ ਪਾਇਆ ਗਿਆ ਸੀ; ਜਿਸ ਤੋਂ ਲੋਕ ਬਹੁਤ ਜ਼ਿਆਦਾ ਚੌਕਸ ਹੋ ਗਏ ਹਨ। ਕੋਰੋਨਾ ਵਾਇਰਸ ਦੇ ਵਧਦੇ ਅਸਰ ਨੂੰ ਵੇਖਦਿਆਂ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ; ਜਿਵੇਂ ਵਾਰ–ਵਾਰ ਹੱਥ ਧੋਣੇ, ਇੱਕ–ਦੂਜੇ ਤੋਂ ਦੂਰੀ ਬਣਾ ਕੇ ਰੱਖਣਾ, ਭੀੜ–ਭੜੱਕੇ ਵਾਲੇ ਇਲਾਕਿਆਂ ਤੋਂ ਬਚਣਾ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panic of Corona Virus in Delhi Hand Sanetizers and Masks being sold in black