ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ : ਚੱਲਦੀ ਕਾਰ 'ਚ ਨਾਬਾਲਗ ਲੜਕੀ ਨਾਲ ਗੈਂਗਰੇਪ

ਹਰਿਆਣਾ ਦੇ ਪਾਣੀਪਤ 'ਚ ਚੱਲਦੀ ਕਾਰ 'ਚ 15 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸਨਿੱਚਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਦੇ ਅਨੁਸਾਰ ਹਰਿਆਣਾ ਦੇ ਪਾਣੀਪਤ ਸ਼ਹਿਰ 'ਚ ਦੋ ਨੌਜਵਾਨਾਂ ਨੇ ਚੱਲਦੀ ਕਾਰ ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ। ਮਾਮਲੇ ਦਾ ਇੱਕ ਮੁਲਜ਼ਮ ਪੀੜਤ ਲੜਕੀ ਦਾ ਜਾਣਕਾਰ ਹੈ।
 

11ਵੀਂ ਜਮਾਤ ਦੀ ਵਿਦਿਆਰਥਣ ਸ਼ੁੱਕਰਵਾਰ ਦੀ ਰਾਤ ਨੂੰ ਇੱਥੇ ਇੱਕ ਪਾਰਕ ਨੇੜੇ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਸੁਪਰੀਡੈਂਟ ਸੁਮਿਤ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਲਾਤਕਾਰ ਲਈ ਵਰਤੀ ਗਈ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੀੜਤ ਲੜਕੀ ਦੇ ਬਿਆਨ 'ਤੇ ਭਾਰਤੀ ਅਪਰਾਧ ਕਾਨੂੰਨ (ਆਈਪੀਸੀ) ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

 

ਪੀੜਤ ਲੜਕੀ ਸ਼ੁੱਕਰਵਾਰ ਨੂੰ ਟਿਊਸ਼ਨ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ। ਦੇਰ ਸ਼ਾਮ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਉਹ ਮਾਡਲ ਟਾਊਨ ਏਰੀਆ 'ਚ ਬੇਹੋਸ਼ ਪਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵਿਚੋਂ ਇੱਕ ਵਿਦਿਆਰਥਣ ਨੂੰ ਜਾਣਦਾ ਸੀ ਅਤੇ ਉਸ ਨੇ ਵਿਦਿਆਰਥਣ ਨੂੰ ਫੋਨ ਕਰ ਕੇ ਘਟਨਾ ਵਾਲੀ ਥਾਂ ਦੇ ਨੇੜੇ ਜਨਮ ਦਿਨ ਮਨਾਉਣ ਲਈ ਬੁਲਾਇਆ ਸੀ।
 

ਚਾਰ ਨੌਜਵਾਨਾਂ ਨੇ ਕਾਰ 'ਚ ਸ਼ਰਾਬ ਪੀਤੀ ਅਤੇ ਪੀੜਤ ਲੜਕੀ ਨੂੰ ਵੀ ਜ਼ਬਰਦਸਤੀ ਸ਼ਰਾਬ ਪਿਆਈ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਬਾਅਦ 'ਚ ਦੋ ਨੌਜਵਾਨ ਉਸ ਨੂੰ ਇੱਕ ਕਾਰ 'ਚ ਲੈ ਗਏ ਅਤੇ ਚੱਲਦੀ ਕਾਰ 'ਚ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੜਕੇ ਪਾਰਕ ਨੇੜੇ, ਜਿੱਥੇ ਉਸ ਦੀ ਸਕੂਟੀ ਖੜ੍ਹੀ ਸੀ, ਸੁੱਟ ਕੇ ਚਲੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panipat 15 year old girl gang rap in moving car