ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਪਾਣੀਪਤ' 'ਤੇ ਹੰਗਾਮਾ: ਫ਼ਿਲਮ ਦਾ ਹੋ ਰਿਹੈ ਵਿਰੋਧ, ਜੈਪੁਰ ਦੇ ਥੀਏਟਰ 'ਚ ਭੰਨਤੋੜ

6 ਦਸੰਬਰ ਨੂੰ ਰਿਲੀਜ਼ ਹੋਈ ਫ਼ਿਲਮ 'ਪਾਣੀਪਤ' ਨੂੰ ਵਧਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਿਲਮ ਵਿੱਚ ਮਹਾਰਾਜਾ ਸੂਰਜਮਲ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਲਈ ਹਰਿਆਣਾ ਅਤੇ ਰਾਜਸਥਾਨ ਤੋਂ ਬਹੁਤ ਸਾਰੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਉਹ ਮੰਗ ਕਰ ਰਹੇ ਹਨ ਕਿ ਫ਼ਿਲਮ ‘ਤੇ ਰੋਕ ਲਗਾਈ ਜਾਵੇ। ਇੰਨਾ ਹੀ ਨਹੀਂ, ਰਾਜਸਥਾਨ ਵਿੱਚ ਜੈਪੁਰ ਦੇ ਥੀਏਟਰ ਵਿੱਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਭੰਨਤੋੜ ਕੀਤੀ ਗਈ ਸੀ।
 

 

 

ਭਰਤਪੁਰ ਦੇ ਸਾਬਕਾ ਮਹਾਰਾਜਾ ਅਤੇ ਰਾਜਸਥਾਨ ਸਰਕਾਰ ਦੇ ਸੈਰ-ਸਪਾਟਾ ਮੰਤਰੀ ਵਿਸ਼ਵਵੇਂਦਰ ਸਿੰਘ ਨੇ ਪਾਣੀਪਤ ਫਿਲਮ ਵਿੱਚ ਜਾਟ ਮਹਾਰਾਜ ਸੂਰਜਮਲ ਦੇ ਕਿਰਦਾਰ ਖਿਲਾਫ ਆਪਣਾ ਵਿਰੋਧ ਜਤਾਇਆ ਹੈ।

 

ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਉਹ ਮਰਾਠਾ ਫੌਜ ਦੀ ਕੋਈ ਮਦਦ ਨਹੀਂ ਕਰਦੇ ਅਤੇ ਲੜਾਈ ਤੋਂ ਬਾਅਦ ਪਿੱਛੇ ਹਟ ਜਾਂਦੇ ਹਨ। ਵਿਸ਼ਵੇਂਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਸੂਰਜ ਮੱਲ ਦੀ ਤਸਵੀਰ ਨੇ ਜਾਟਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

 

ਵਿਸ਼ਵੇਂਦਰ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਭਰਤਪੁਰ ਦੇ ਮਹਾਨ ਰਾਜਾ ਸੂਰਜਮਲ ਜਾਟ ਨੂੰ ਫ਼ਿਲਮ ਵਿਚ ਗ਼ਲਤ ਢੰਗ ਨਾਲ ਦਿਖਾਇਆ ਗਿਆ ਹੈ ਅਤੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ। 

 

ਮੇਰਾ ਮੰਨਣਾ ਹੈ ਕਿ ਹਰਿਆਣਾ, ਰਾਜਸਥਾਨ ਅਤੇ ਉੱਤਰ ਭਾਰਤ ਦੇ ਜਾਟ ਭਾਈਚਾਰੇ ਦੇ ਸਖ਼ਤ ਵਿਰੋਧ ਦੇ ਮੱਦੇਨਜ਼ਰ ਫ਼ਿਲਮ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਨਹੀਂ ਤਾਂ ਦੇਸ਼ ਦੀ ਅਮਨ-ਵਿਵਸਥਾ ਵਿਗੜ ਸਕਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:panipat controversy Protesters vandalised a theatre in Jaipur alleging that Maharaja Surajmal has been wrongly portrait in the movie Panipat