ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

12ਵੀਂ ਦਾ ਪੇਪਰ ਦੇਣ ਪੁੱਜੀ ਲਾੜੀ, ਲਾੜੇ ਨੂੰ ਕਰਾਈ ਉਡੀਕ

ਬਾਰਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਪੜ੍ਹਾਈ ਲਈ ਆਪਣੀ ਪ੍ਰਤੀਬੱਧਤਾ ਦੀ ਨਵੀਂ ਮਿਸਾਲ ਪੇਸ਼ ਕੀਤੀ ਹੈ। ਲਾੜੇ ਵਿਆਹ ਸਮਾਗਮ ਚ ਲਾੜੀ ਦੀ ਉਡੀਕ ਕਰ ਰਿਹਾ ਸੀ ਪਰ ਲਾੜੀ ਅਰਥਸ਼ਾਸ਼ਤਰ ਵਿਸ਼ੇ ਦਾ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ ਗਈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਭਾਸ਼ਾ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਪਿੰਡ ਹਰਸੁਲ ਦਾ ਹੈ। ਜਿੱਥੇ ਦੀ 20 ਸਾਲਾ ਰੇਣੁਕਾ ਪਵਾਰ ਦਾ ਸ਼ਨਿੱਚਰਵਾਰ ਨੂੰ ਇਕ ਸਮੂਹਕ ਵਿਆਹ ਸਮਾਗਮ ਚ ਸ਼ੰਕਰ ਨਾਲ ਵਿਆਹ ਹੋਣਾ ਸੀ। ਖਾਸ ਗੱਲ ਇਹ ਹੈ ਕਿ ਉਸੇ ਦਿਨ ਰੇਣੁਕਾ ਦਾ 12ਵੀਂ ਦਾ ਪੇਪਰ ਸੀ।

 

ਰੇਣੁਕਾ ਨੇ ਕਿਹਾ ਕਿ ਉਸਨੇ ਪਹਿਲਾਂ ਹੀ ਮੁੰਡੇ ਨੂੰ ਕਹਿ ਦਿੱਤਾ ਸੀ ਕਿ ਵਿਆਹ ਦੀ ਤਾਰੀਖ਼ ਇਸ ਤਰ੍ਹਾਂ ਤੈਅ ਕੀਤੀ ਜਾਵੇ ਕਿ ਉਸਦੇ ਪੇਪਰ ਦੀ ਤਾਰੀਖ਼ ਤੋਂ ਵੱਖ ਹੋਵੇ।

 

ਪਿਤਾ ਦੇ ਦਿਹਾਂਤ ਮਗਰੋਂ ਮੁਸ਼ਕਲਾਂ ਭਰਿਆ ਸਮਾਂ ਕੱਟਣ ਵਾਲੀ ਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਰੇਣੁਕਾ ਨੇ ਕਿਹਾ ਕਿ ਉਸ ਲਈ ਸਿੱਖਿਆ ਮਹੱਤਵਪੂਰਨ ਹੈ ਤੇ ਉਸਨੇ ਸਖ਼ਤ ਮਿਹਨਤ ਕੀਤੀ ਤੇ ਇਹ ਪੱਕਾ ਕੀਤਾ ਕਿ ਉਸ ਨੂੰ ਪੜ੍ਹਾਈ ਨਾ ਛੱਡਣੀ ਪਵੇ।

 

ਸ਼ਨਿੱਚਰਵਾਰ ਨੂੰ ਦੁਪਿਹਰ ਲਗਭਗ ਸਵਾ 2 ਵਜੇ ਜਿਵੇਂ ਹੀ ਉਹ ਵਿਆਹ ਸਮਾਗਮ ਚ ਪੁੱਜੀ, ਉੱਥੇ ਤਿੰਨ ਵਿਆਹਾਂ ਲਈ ਇਕੱਠੇ ਹੋਏ ਲੋਕਾਂ ਨੇ ਉਸਦਾ ਸੁਆਗਤ ਤਾੜੀਆਂ ਵਜਾ ਕੇ ਕੀਤਾ। ਕੁਝ ਸਮੇਂ ਮਗਰੋਂ ਇਹ ਲਾੜੀ ਤੇ ਲਾੜਾ ਸ਼ੰਕਰ ਵਿਆਹ ਦੇ ਬੰਧਣ ਚ ਬੱਝ ਗਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paper Bride 12th arrived waiting made the groom