ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਰਾਗਲਾਈਡਰ ਦੀ ਹਿਮਾਚਲ ਦੇ ਗੋਬਿੰਦ ਸਾਗਰ ਝੀਲ 'ਚ ਡਿੱਗਣ ਨਾਲ ਮੌਤ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡਿੱਗਣ ਨਾਲ ਸਿੱਕਮ ਦੇ ਇਕ ਪੈਰਾਗਲਾਈਡਰ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਪੁਲਿਸ ਨੇ ਇਹ ਜਾਣਕਾਰੀ ਦਿੱਤੀ। 

 

27 ਸਾਲਾ ਟੈਨਸਿੰਗ ਲੇਪਚਾ ਪੈਰਾਗਲਾਈਡਿੰਗ ਦੇ ਐਡਵਾਂਸ ਕੋਰਸ ਲਈ ਬਿਲਾਸਪੁਰ ਵਿੱਚ ਸੀ।

 

ਉਸ ਨੂੰ ਤੁਰੰਤ ਬਿਲਾਸਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

ਲੇਪਚਾ ਉਸ ਟੀਮ ਦਾ ਹਿੱਸਾ ਸੀ ਜੋ ਪੁਣੇ ਤੋਂ ਐਡਵਾਂਸਡ ਪੈਰਾਗਲਾਈਡਿੰਗ ਕੋਰਸ ਵਿੱਚ ਹਿੱਸਾ ਲੈਣ ਲਈ ਪਹੁੰਚੀ ਸੀ।

 

ਬਿਲਾਸਪੁਰ ਦੇ ਐਸ.ਪੀ. ਦੇਵਾਕਰ ਸ਼ਰਮਾ ਨੇ ਕਿਹਾ ਕਿ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paraglider dies after falling in Gobind Sagar reservoir in Himachal