ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਚਮਕੀ ਬੁਖਾਰ ਤੋਂ ਠੀਕ ਹੋਏ ਬੱਚਿਆਂ ਨੂੰ ਹੁਣ ਇਹ ਖਤਰਾ

ਬਿਹਾਰ ’ਚ ਚਮਕੀ ਬੁਖਾਰ ਤੋਂ ਠੀਕ ਹੋਏ ਬੱਚਿਆਂ ਉਤੇ ਹੁਣ ਇਸਦਾ ਖਤਰਾ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਸਮੇਤ ਕਰੀਬ 20 ਜ਼ਿਲ੍ਹਿਆਂ ਵਿਚ ਫੈਲ੍ਹੇ ਚਮਕੀ ਬੁਖਾਰ ਤੋਂ ਪੀੜਤ ਹੋ ਕੇ ਮੌਤ ਦੇ ਮੂੰਹ ਵਿਚੋਂ ਨਿਕਲ ਚੁੱਕੇ ਬੱਚਿਆਂ ਦੇ ਹੁਣ ਅਪੰਗ ਹੋਣ ਦੀ ਖਤਰਾ ਮੰਡਰਾਅ ਰਿਹਾ ਹੈ। ਏਈਐਸ ਦੇ ਕਾਰਨਾਂ ਦੀ ਜਾਂਚ ਕਰ ਰਹੀ ਕੇਂਦਰੀ ਟੀਮ ਅਜਿਹੇ ਬੱਚਿਆਂ ਵਿਚ ਪ੍ਰਤੀਰੋਧਕ ਸਮਰਥਾ ਵਧਾਉਣ ਲਈ ਪੀੜਤ ਬੱਚਿਆਂ ਵਿਚ ਮਾਪਿਆਂ ਦੀ ਕੌਸਲਿੰਗ ਦੀ ਜ਼ਰੂਰਤ ਦੱਸੀ ਹੈ।

 

ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਸਲਾਹਕਾਰ ਅਤੇ ਜਾਂਚ ਟੀਮ ਦੀ ਅਗਵਾਈ ਕਰ ਰਹੇ ਡਾ. ਏ ਕੇ ਸਿਨਹਾ ਨੇ ਚਿੰਤ ਪ੍ਰਗਟਾਈ ਹੈ ਕਿ ਏਈਐਸ ਪੀੜਤ ਬੱਚੇ ਮਾਨਸਿਕ ਤੌਰ ਉਤੇ ਬਿਮਾਰ ਹੋ ਸਕਦੇ ਹਨ ਜਾਂ ਉਨ੍ਹਾਂ ਦੇ ਸ਼ਰੀਰ ਦਾ ਕੋਈ ਅੰਗ ਪ੍ਰਭਾਵਿਤ ਹੋ ਸਕਦਾ ਹੈ। ਅਜਿਹੇ ਵਿਚ ਠੀਕ ਹੋ ਕੇ ਘਰ ਵਾਪਸ ਗਏ ਬੱਚਿਆਂ ਵਿਚ ਰੋਗਾਂ ਤੋਂ ਬਚਣ ਲਈ ਪ੍ਰਤੀਰੋਧੀ ਸਮਰਥਾ ਵਧਾਉਣ ਦੀ ਜ਼ਰੂਰਤ ਹੈ। ਪੀੜਤ ਬੱਚਿਆਂ ਦੇ ਮਾਪਿਆਂ ਨੂੰ ਕੌਸਲਿੰਗ ਦੀ ਜ਼ਰੂਰਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਬਿਮਾਰੀ ਵਿਚੋਂ ਨਿਕਲੇ ਬੱਚਿਆਂ ਦੇ ਮਾਪਿਆਂ ਨੂੰ ਇਸ ਪ੍ਰਤੀ ਜਾਗਰੂਕਤਾ ਬੱਚਿਆਂ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ।

 

ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਇਸ ਸਾਲ ਗਰਮੀ ਦੇ ਮੌਸ਼ ਵਿਚ ਏਈਐਸ ਦਾ ਕਹਿਰ ਸ਼ੁਰੂ ਹੋ ਗਿਆ ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮੀਂਹ ਸ਼ੁਰੂ ਹੋਣ ਬਾਅਦ ਏਈਐਸ ਨਾਲ ਪੀੜਤ ਬੱਚਿਆਂ ਦੇ ਹਸਪਤਾਲ ਆਉਣ ਦੀ ਗਿਣਤੀ ਵਿਚ ਕਮੀ ਆਈ ਹੈ।

 

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਏਈਐਸ ਜਾਂ ਚਮਕੀ ਬੁਖਾਰ ਨਾਲ ਹੁਣ ਤੱਕ 800 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਵਿਚੋਂ 155 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:paralysis threat to children who suffer from chamki bukhar