ਅਗਲੀ ਕਹਾਣੀ

ਪਰਿਕਰ ਬੀਮਾਰ, ਕਾਂਗਰਸ ਵੱਲੋਂ ਗੋਆ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਮਨੋਹਰ ਪਰਿਕਰ

ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਫ਼੍ਰਾਂਸਿਸ ਡੀ’ਸੂਜ਼ਾ ਦਾ ਬੀਤੇ ਫ਼ਰਵਰੀ ਮਹੀਨੇ ਦੇਹਾਂਤ ਹੋਣ ਤੇ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਬੀਮਾਰ ਹੋਣ ਕਾਰਨ ਕਾਂਗਰਸ ਨੇ ਸਰਕਾਰ ਬਣਾਉਣ ਲਈ ਰਾਜਪਾਲ ਕੋਲ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਾਂਗਰਸ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਇਸ ਵੇਲੇ ਘੱਟ–ਗਿਣਤੀ ਵਿੱਚ ਹੈ ਤੇ ਕਾਂਗਰਸ ਇੱਕੋ–ਇੱਕ ਸਭ ਤੋਂ ਵੱਡੀ ਪਾਰਟੀ ਹੈ ਅਤੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਗ਼ੈਰ–ਕਾਨੂੰਨੀ ਹੋਵੇਗਾ। ਕਾਂਗਰਸ ਪਾਰਟੀ ਨੇ ਆਪਣੀ ਚਿੱਠੀ ਵਿੱਚ ਇਹ ਵੀ ਕਿਹਾ ਹੈ ਕਿ ਜੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ, ਤਾਂ ਉਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ।

ਗੋਆ ਕਾਂਗਰਸ ਵੱਲੋਂ ਰਾਜਪਾਲ ਕੋਲ ਪੇਸ਼ ਕੀਤੀ ਚਿੱਠੀ

 

ਗੋਆ ਵਿੱਚ ਪਾਰਟੀਆਂ ਦੀ ਸਥਿਤੀ ਕੁਝ ਇਸ ਪ੍ਰਕਾਰ ਹੈ – ਸੂਬੇ ਵਿੱਚ ਕੁੱਲ ਵਿਧਾਨ ਸਭਾ ਸੀਟਾਂ 40 ਹਨ; ਜਿਨ੍ਹਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 17 ਸੀਟਾਂ ਹਨ।

 

 

ਇੱਥੇ ਆਜ਼ਾਦ ਵਿਧਾਇਕ ਤਿੰਨ ਹਨ; ਜਦ ਕਿ ਗੋਆ ਫ਼ਾਰਵਰਡ ਪਾਰਟੀ ਦੇ 3 ਤੇ ਐੱਨਸੀਪੀ ਦਾ ਇੱਕ ਵਿਧਾਇਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parikar ill Congress stakes claim Power in Goa