ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਇਨਾ ਨੇਹਵਾਲ ਦੀ ਰੀਸ ਕਰਦਿਆਂ ਪਰੀਨੀਤੀ ਚੋਪੜਾ ਹੋਈ ਜ਼ਖ਼ਮੀ

ਸਾਇਨਾ ਨੇਹਵਾਲ ਦੀ ਰੀਸ ਕਰਦਿਆਂ ਪਰੀਨੀਤੀ ਚੋਪੜਾ ਹੋਈ ਜ਼ਖ਼ਮੀ

ਬਾਲੀਵੁੱਡ ਅਦਾਕਾਰਾ ਪਰੀਨੀਤੀ ਚੋਪੜਾ ਇਸ ਵੇਲੇ ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ ਉੱਤੇ ਬਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਲਈ ਉਹ ਬਾਕਾਇਦਾ ਟ੍ਰੇਨਿੰਗ ਲੈ ਰਹੀ ਹੈ।  ਇਸੇ ਟ੍ਰੇਨਿੰਗ ਉਹ ਜ਼ਖ਼ਮੀ ਹੋ ਗਈ। ਇਹ ਜਾਣਕਾਰੀ ਖ਼ੁਦ ਪਰੀਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦਿੱਤੀ ਹੈ।

 

 

ਸੱਟ ਛੇਤੀ ਠੀਕ ਹੋ ਜਾਵੇ, ਇਸ ਲਈ ਪਰੀਨੀਤੀ ਚੋਪੜਾ ਫ਼ਿਜ਼ੀਓਥੈਰਾਪਿਸਟ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਇੰਸਟਾਗ੍ਰਾਮ ਉੱਤੇ ਇੱਕ ਵਿਡੀਓ ਵੀ ਸ਼ੇਅਰ ਕੀਤਾ ਹੈ। ਇਸ ਵਿਡੀਓ ’ਚ ਉਹ ਅਤੇ ਉਨ੍ਹਾਂ ਦੀ ਫ਼ਿਜ਼ੀਓਥੈਰਾਪਿਸਟ ਅਪੂਰਵਾ ਵਿਖਾਈ ਦੇ ਰਹੀ ਹੈ।

 

 

ਇਸ ਵਿਡੀਓ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ ਕਿ ਮੇਰਾ ਸਾਰਾ ਸਰੀਰ ਸਖ਼ਤ ਹੋ ਗਿਆ ਹੈ। ਮੇਰਾ ਖਿ਼ਆਲ ਰੱਖਣ ਲਈ ਫ਼ਿਜ਼ੀਓਥੈਰਾਪਿਸਟ ਅਪੂਰਵਾ ਨੂੰ ਧੰਨਵਾਦ।

ਸਾਇਨਾ ਨੇਹਵਾਲ ਦੀ ਰੀਸ ਕਰਦਿਆਂ ਪਰੀਨੀਤੀ ਚੋਪੜਾ ਹੋਈ ਜ਼ਖ਼ਮੀ

 

ਪਰੀਨੀਤੀ ਚੋਪੜਾ ਦੇ ਇਸ ਵਿਡੀਓ ਨੂੰ ਦੋ ਲੱਖ ਤੋਂ ਵੱਧ ਵਰਤੋਂਕਾਰ ਨੇ ਲਾਈਕ ਕੀਤਾ ਹੈ। ਉੱਧਰ ਹਜ਼ਾਰ ਤੋਂ ਵੀ ਵੱਧ ਕਮੈਂਟ ਆਏ ਹਨ।

 

 

ਇੱਥੇ ਵਰਨਣਯੋਗ ਹੈ ਕਿ ਸਾਇਨਾ ਨੇਹਵਾਲ ਦੀ ਬਾਇਓਪਿਕ ਪਹਿਲਾਂ ਸ਼ਰਧਾ ਕਪੂਰ ਕਰ ਰਹੀ ਸੀ। ਫ਼ਿਲਮ ਦਾ ਫ਼ਸਟ–ਲੁੱਕ ਪੋਸਟਰ ਰਾਹੀਂ ਰਿਲੀਜ਼ ਕਰ ਦਿੱਤਾ ਗਿਆ ਸੀ। ਪਰ ਬਾਅਦ ’ਚ ਸ਼ਰਧਾ ਫ਼ਿਲਮ ਤੋਂ ਬਾਹਰ ਹੋ ਗਈ।

 

 

ਇਸ ਤੋਂ ਬਾਅਦ ਪਰੀਨੀਤੀ ਚੋਪੜਾ ਨੂੰ ਕਾਸਟ ਕੀਤਾ ਗਿਆ। ਇਸ ਫ਼ਿਲਮ ਦਾ ਨਾਂਅ ‘ਸਾਇਨਾ’ ਹੋਵੇਗਾ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parineeti Chopra injured while imitating Saina Nehwal