ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੰਗਾਮਾ ਭਰਪੂਰ ਰਹੇਗਾ ਇਸ ਵਾਰ ਸੰਸਦ ਦਾ ਬਜਟ ਸੈਸ਼ਨ

ਹੰਗਾਮਾ ਭਰਪੂਰ ਰਹੇਗਾ ਇਸ ਵਾਰ ਸੰਸਦ ਦਾ ਬਜਟ ਸੈਸ਼ਨ

ਸੰਸਦ ਦੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੇ ਕਾਫ਼ੀ ਹੰਗਾਮਾ–ਭਰਪੂਰ ਰਹਿਣ ਦੀ ਆਸ ਹੈ। ਜਿੱਥੇ ਸਰਕਾਰ ਇੱਕ ਪਾਸੇ ਲੋਕਾਂ ਲਈ ਲੁਭਾਉਣੇ ਐਲਾਨ ਕਰ ਸਕਦੀ ਹੈ ਤੇ ਦੂਜੇ ਪਾਸੇ ਉਸ ਨੂੰ ਵਿਰੋਧੀ ਧਿਰ ਰਾਫ਼ੇਲ ਹਵਾਈ ਜਹਾਜ਼ ਸੋਦੇ, ਕਿਸਾਨਾਂ ਨਾਲ ਜੁੜੇ ਵਿਸ਼ਿਆਂ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਘੇਰੇਗੀ।

 

 

ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 13 ਫ਼ਰਵਰੀ ਤੱਕ ਚੱਲਣਾ ਹੈ ਤੇ ਇਹ ਮੌਜੂਦਾ ਸਰਕਾਰ ਅਧੀਨ ਸੰਸਦ ਦਾ ਆਖ਼ਰੀ ਸੈਸ਼ਨ ਵੀ ਹੋਵੇਗਾ। ਇਸ ਦੀ ਸ਼ੁਰੂਆਤ ਵੀਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਨਾਲ ਹੋਵੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇਸ ਵਾਰ ਵਿੱਤ ਮੰਤਰੀ ਪੀਯੂਸ਼ ਗੋਇਲ ਸ਼ੁੱਕਰਵਾਰ ਨੂੰ ਅੰਤ੍ਰਿਮ ਬਜਟ ਪੇਸ਼ ਕਰਨਗੇ ਤੇ ਅਜਿਹੀ ਆਸ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਵਿੱਚ ਸਮਾਜ ਦੇ ਵੱਖੋ–ਵੱਖਰੇ ਵਰਗਾਂ ਦੀ ਭਲਾਈ ਨਾਲ ਜੁੜੇ ਅਨੇਕ ਉਪਾਵਾਂ ਦਾ ਐਲਾਨ ਕਰ ਸਕਦੀ ਹੈ। ਇਹ ਅੰਤ੍ਰਿਮ ਬਜਟ ਅਜਿਹੇ ਵੇਲੇ ਪੇਸ਼ ਕੀਤਾ ਜਾਵੇਗਾ, ਜਦੋਂ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗੱਠਜੋੜ ਅਪ੍ਰੈਲ–ਮਈ ਦੌਰਾਨ ਸੰਭਾਵੀ ਚੋਣਾਂ ਲਈ ਤਿਆਰੀ ਕਰ ਰਹੀ ਹੈ।

 

 

ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨਾਗਰਿਕਤਾ ਬਿੱਲ, ਤਿੰਨ ਤਲਾਕ ਬਿਲ ਜਿਹੇ ਵਿਵਾਦਗ੍ਰਸਤ ਬਿਲ ਪਾਸ ਕਰਵਾਉਣ ਦਾ ਜਤਨ ਕਰੇਗੀ, ਜਿਸ ਨੂੰ ਕਈ ਪਾਰਟੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਨਾਗਰਿਕਤਾ ਬਿਲ ਉੱਤੇ ਜਨਤਾ ਦਲ (ਯੂ) ਜਿਹੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਹਿਯੋਗੀ ਪਾਰਟੀਆਂ ਇਤਰਾਜ਼ ਪ੍ਰਗਟਾ ਚੁੱਕੀਆਂ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parliament s Budget Session from Thursday