ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ਦਾ ਸੈਸ਼ਨ 17 ਜੂਨ ਤੋਂ, ਬਾਦਲ ਜੋੜੀ ਪਹਿਲੀ ਵਾਰ ਪੁੱਜੇਗੀ ਇੱਕੋ ਸਦਨ ’ਚ

ਸੰਸਦ ਦਾ ਸੈਸ਼ਨ 17 ਜੂਨ ਤੋਂ, ਬਾਦਲ ਜੋੜੀ ਪਹਿਲੀ ਵਾਰ ਪੁੱਜੇਗੀ ਇੱਕੋ ਸਦਨ ’ਚ

ਸੰਸਦ ਦਾ ਸੈਸ਼ਨ ਭਲਕੇ 17 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਸੈਸ਼ਨ ਦੌਰਾਨ 4 ਜੁਲਾਈ ਨੂੰ ਪਹਿਲਾਂ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਹੋਵੇਗਾ ਤੇ ਫਿਰ ਅਗਲੇ ਦਿਨ 5 ਜੁਲਾਈ ਨੂੰ ਦੇਸ਼ ਦਾ ਸਾਲ 2019–2020 ਦਾ ਬਜਟ ਪੇਸ਼ ਹੋਵੇਗਾ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪਹਿਲਾਂ ਕਦੇ ਵੀ ਇਕੱਠੇ ਵਿਧਾਨ ਸਭਾ ਜਾਂ ਸੰਸਦ ਵਿੱਚ ਨਹੀਂ ਜਾ ਸਕੇ ਪਰ ਇਸ ਵਾਰ ਇਹ ਜੋੜੀ 17ਵੀਂ ਲੋਕ ਸਭਾ ਕਈ ਵਾਰ ਇਕੱਠੀ ਸੰਸਦ ਵਿੱਚ ਵੇਖਣ ਨੂੰ ਮਿਲੇਗੀ ਭਲਕੇ 17 ਜੂਨ ਨੂੰ ਹੀ ਇਹ ਸੰਭਵ ਹੋਵੇਗਾ

 

 

ਦੂਜੀ ਵਾਰ ਫ਼ੂਡ ਪ੍ਰੋਸੈਸਿੰਗ ਮੰਤਰੀ ਵਜੋਂ ਅਹੁਦੇ ਸੰਭਾਲਦੇ ਸਮੇਂ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਉਹ ਇਸ ਵਾਰ ਚਾਹੁੰਦੇ ਸਨ ਕਿ ਸੁਖਬੀਰ ਬਾਦਲ ਕੇਂਦਰ ਵਿੱਚ ਮੰਤਰੀ ਬਣਨ ਪਰ ਉਨ੍ਹਾਂ ਦਾ ਧਿਆਨ ਇਸ ਵੇਲੇ ਪੂਰੀ ਤਰ੍ਹਾਂ ਪਾਰਟੀਤੇ ਹੀ ਕੇਂਦ੍ਰਿਤ ਹੈ

 

 

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਸਮਝਾਇਆ ਤੇ ਕੇਂਦਰੀ ਕੈਬਿਨੇਟ ਦਾ ਐਲਾਨ ਹੋਣ ਥੋੜ੍ਹਾ ਸਮਾਂ ਪਹਿਲਾਂ ਤੱਕ ਵੀਮੈਂ ਸੁਖਬੀਰ ਬਾਦਲ ਹੁਰਾਂ ਨੂੰ ਰਾਜ਼ੀ ਕਰਨ ਦੇ ਜਤਨ ਕੀਤੇ। ਪਰ ਅਖ਼ੀਰ ਪਾਰਟੀ ਨੇ ਫ਼ੈਸਲਾ ਲਿਆ ਤੇ ਮੈਂ ਉਸ ਫ਼ੈਸਲੇ ਦੀ ਕਦਰ ਕਰਦੀ ਹਾਂ।

ਸੰਸਦ ਦਾ ਸੈਸ਼ਨ 17 ਜੂਨ ਤੋਂ, ਬਾਦਲ ਜੋੜੀ ਪਹਿਲੀ ਵਾਰ ਪੁੱਜੇਗੀ ਇੱਕੋ ਸਦਨ ’ਚ

 

ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਵੇਂ ਕਾਂਗਰਸ ਅੱਠ ਸੀਟਾਂ ਜਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਜਿੱਤਿਆ ਹੈ ਪਰ ਅਕਾਲੀ ਦਲ ਦਾ ਵੋਟਹਿੱਸਾ 7 ਫ਼ੀ ਸਦੀ ਵਧਿਆ ਹੈ, ਜਦ ਕਿ ਕਾਂਗਰਸ ਦਾ ਵੋਟਹਿੱਸਾ ਸਿਰਫ਼ 1.5 ਫ਼ੀ ਸਦੀ ਵਧਿਆ ਹੈ

 

 

ਉੱਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਐਤਵਾਰ ਨੂੰ ਸਰਬ–ਪਾਰਟੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸੰਸਦੀ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸੱਦੀ ਗਈ ਹੈ। ਅੱਜ ਸ਼ਾਮੀਂ ਸੰਸਦ ਭਵਨ ’ਚ ਹੀ ਐੱਨਡੀਏ ਦੀ ਮੀਟਿੰਗ ਹੋਵੇਗੀ, ਜਿਸ ਵਿੰਚ ਸੈਸ਼ਨ ਲਈ ਰਣਨੀਤੀ ਉਲੀਕਣ ਬਾਰੇ ਚਰਚਾ ਹੋਵੇਗੀ।

 

 

ਸੰਸਦੀ ਸੈਸ਼ਨ ਨੂੰ ਠੀਕ ਢੰਗ ਨਾਲ ਚਲਾਉਣ ਵਿੱਚ ਕਾਂਗਰਸ ਦਾ ਸਹਿਯੋਗ ਮੰਗਣ ਲਈ ਸ਼ੁੱਕਰਵਾਰ ਨੂੰ ਕਾਂਗਰਸੀ ਸੰਸਦੀ ਪਾਰਟੀ ਦੇ ਮੁਖੀ ਸੋਨੀਆ ਗਾਂਧੀ ਨਾਲ ਵੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਅਰਜੁਨ ਰਾਮ ਮੇਘਵਾਲ ਵੀ ਸਨ।

 

 

17ਵੀਂ ਲੋਕ ਸਭਾ ਦਾ ਇਹ ਪਹਿਲਾ ਸੈਸ਼ਨ 26 ਜੁਲਾਈ ਤੱਕ ਚੱਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parliament s Session from 17th June Badal Couple will reach for first time