ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ, ਬਜਟ ਤੇ ਤਿੰਨ–ਤਲਾਕ ਰਹਿਣਗੇ ਮੁੱਖ ਏਜੰਡੇ ‘ਤੇ’

17ਵੀਂ ਲੋਕ ਸਭਾ ਦਾ ਸੈਸ਼ਨ ਅੱਜ 11 ਵਜੇ ਤੋਂ, ਬਜਟ ਤੇ ਤਿੰਨ–ਤਲਾਕ ਰਹਿਣਗੇ ਮੁੱਖ ਏਜੰਡੇ ‘ਤੇ’

17ਵੀਂ ਲੋਕ ਸਭਾ ਦਾ ਸੈਸ਼ਨ ਅੱਜ ਸੋਮਵਾਰ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ। ਅੱਜ ਸਿਰਫ਼ ਸਾਰੇ ਦੇ ਸਾਰੇ ਨਵੇਂ ਚੁਣੇ ਗਏ ਐੱਮਪੀਜ਼ ਭਾਰਤੀ ਸੰਵਿਧਾਨ ਦੀ ਧਾਰਾ 99 ਅਨੁਸਾਰ ਆਪੋ–ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਸਭ ਤੋਂ ਪਹਿਲਾਂ ਹਲਫ਼ ਲਿਆ।

 

 

ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਸਦਨ ਦੇ ਕੁਝ ਵਿੱਛੜੇ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

 

 

ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ।

ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਭਾਸ਼ਾ ਵਿੱਚ ਚੁੱਕੀ ਸਹੁੰ

 

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ 17ਵੀਂ ਲੋਕ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ।

 

 

 

 

ਸਰਕਾਰ ਨੇ ਐਤਕੀਂ ਬਜਟ ਤਾਂ ਇਸ ਸੈਸ਼ਨ ਦੌਰਾਨ ਪਾਸ ਕਰਵਾਉਣਾ ਹੀ ਹੈ, ਉਸ ਦੀ ਵੱਡੀ ਕੋਸ਼ਿਸ਼ ਤਿੰਨ–ਤਲਾਕ ਵਾਲਾ ਬਿਲ ਪਾਸ ਕਰਵਾਉਣਾ ਵੀ ਰਹੇਗੀ।

 

 

ਇਸੇ ਸੈਸ਼ਨ ਦੌਰਾਨ 4 ਜੁਲਾਈ ਨੂੰ ਪਹਿਲਾਂ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਹੋਵੇਗਾ ਤੇ ਫਿਰ ਅਗਲੇ ਦਿਨ 5 ਜੁਲਾਈ ਨੂੰ ਦੇਸ਼ ਦਾ ਸਾਲ 2019–2020 ਦਾ ਬਜਟ ਪੇਸ਼ ਹੋਵੇਗਾ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪਹਿਲਾਂ ਕਦੇ ਵੀ ਇਕੱਠੇ ਵਿਧਾਨ ਸਭਾ ਜਾਂ ਸੰਸਦ ਵਿੱਚ ਨਹੀਂ ਜਾ ਸਕੇ ਪਰ ਇਸ ਵਾਰ ਇਹ ਜੋੜੀ 17ਵੀਂ ਲੋਕ ਸਭਾ ਕਈ ਵਾਰ ਇਕੱਠੀ ਸੰਸਦ ਵਿੱਚ ਵੇਖਣ ਨੂੰ ਮਿਲੀ ਅੱਜ ਪਹਿਲੀ ਵਾਰ ਇਹ ਸੰਭਵ ਹੋਇਆ

 

 

ਦੂਜੀ ਵਾਰ ਫ਼ੂਡ ਪ੍ਰੋਸੈਸਿੰਗ ਮੰਤਰੀ ਵਜੋਂ ਅਹੁਦੇ ਸੰਭਾਲਦੇ ਸਮੇਂ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਉਹ ਇਸ ਵਾਰ ਚਾਹੁੰਦੇ ਸਨ ਕਿ ਸੁਖਬੀਰ ਬਾਦਲ ਕੇਂਦਰ ਵਿੱਚ ਮੰਤਰੀ ਬਣਨ ਪਰ ਉਨ੍ਹਾਂ ਦਾ ਧਿਆਨ ਇਸ ਵੇਲੇ ਪੂਰੀ ਤਰ੍ਹਾਂ ਪਾਰਟੀਤੇ ਹੀ ਕੇਂਦ੍ਰਿਤ ਹੈ

 

 

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਬਹੁਤ ਸਮਝਾਇਆ ਤੇ ਕੇਂਦਰੀ ਕੈਬਿਨੇਟ ਦਾ ਐਲਾਨ ਹੋਣ ਥੋੜ੍ਹਾ ਸਮਾਂ ਪਹਿਲਾਂ ਤੱਕ ਵੀਮੈਂ ਸੁਖਬੀਰ ਬਾਦਲ ਹੁਰਾਂ ਨੂੰ ਰਾਜ਼ੀ ਕਰਨ ਦੇ ਜਤਨ ਕੀਤੇ। ਪਰ ਅਖ਼ੀਰ ਪਾਰਟੀ ਨੇ ਫ਼ੈਸਲਾ ਲਿਆ ਤੇ ਮੈਂ ਉਸ ਫ਼ੈਸਲੇ ਦੀ ਕਦਰ ਕਰਦੀ ਹਾਂ।

 

 

ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਵੇਂ ਕਾਂਗਰਸ ਅੱਠ ਸੀਟਾਂ ਜਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਜਿੱਤਿਆ ਹੈ ਪਰ ਅਕਾਲੀ ਦਲ ਦਾ ਵੋਟਹਿੱਸਾ 7 ਫ਼ੀ ਸਦੀ ਵਧਿਆ ਹੈ, ਜਦ ਕਿ ਕਾਂਗਰਸ ਦਾ ਵੋਟਹਿੱਸਾ ਸਿਰਫ਼ 1.5 ਫ਼ੀ ਸਦੀ ਵਧਿਆ ਹੈ

 

 

ਉੱਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਐਤਵਾਰ ਨੂੰ ਸਰਬ–ਪਾਰਟੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸੰਸਦੀ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸੱਦੀ ਗਈ ਹੈ। ਕੱਲ੍ਹ ਸ਼ਾਮੀਂ ਸੰਸਦ ਭਵਨ ’ਚ ਹੀ ਐੱਨਡੀਏ ਦੀ ਵੀ ਮੀਟਿੰਗ ਹੋਈ, ਜਿਸ ਵਿੱਚ ਸੈਸ਼ਨ ਲਈ ਰਣਨੀਤੀ ਉਲੀਕਣ ਬਾਰੇ ਚਰਚਾ ਹੋਈ।

 

 

ਸੰਸਦੀ ਸੈਸ਼ਨ ਨੂੰ ਠੀਕ ਢੰਗ ਨਾਲ ਚਲਾਉਣ ਵਿੱਚ ਕਾਂਗਰਸ ਦਾ ਸਹਿਯੋਗ ਮੰਗਣ ਲਈ ਸ਼ੁੱਕਰਵਾਰ ਨੂੰ ਕਾਂਗਰਸੀ ਸੰਸਦੀ ਪਾਰਟੀ ਦੇ ਮੁਖੀ ਸੋਨੀਆ ਗਾਂਧੀ ਨਾਲ ਵੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਅਰਜੁਨ ਰਾਮ ਮੇਘਵਾਲ ਵੀ ਸਨ।

 

 

17ਵੀਂ ਲੋਕ ਸਭਾ ਦਾ ਇਹ ਪਹਿਲਾ ਸੈਸ਼ਨ 26 ਜੁਲਾਈ ਤੱਕ ਚੱਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parliament s Session today 11 am onwards Budget and Triple Talaq will remain on main agenda