ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਸੈਨਾ ਭਵਨ 'ਚ ਮਿਲਿਆ ਕੋਰੋਨਾ ਮਰੀਜ਼, ਇਮਾਰਤ ਦਾ ਇਕ ਹਿੱਸਾ ਸੀਲ 

ਦਿੱਲੀ ਦੇ ਸੈਨਾ ਭਵਨ ਵਿੱਚ ਇਕ ਜਵਾਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਮਾਰਤ ਦੇ ਇਕ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੱਖ ਕਰਨ ਦੀ ਤਿਆਰੀ ਵੀ ਸ਼ੁਰੂ ਹੋ ਗਈ ਹੈ।

 

ਸੈਨਾ ਭਵਨ ਦਾ ਉਹ ਹਿੱਸਾ ਜਿੱਥੇ ਕੋਰੋਨਾ ਵਾਇਰਸ ਦਾ ਪਾਜ਼ਿਟਿਵ ਮਾਮਲਾ ਮਿਲਿਆ ਹੈ, ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੋਗਾਣੂ-ਮੁਕਤ ਕੀਤਾ ਜਾ ਰਿਹਾ ਹੈ।

 

ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਰਾਜੀਵ ਗਾਂਧੀ ਭਵਨ ਵਿੱਚ ਵੀ ਕੋਰੋਨਾ ਵਾਇਰਸ ਦਾ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਮਾਰਤ ਦਾ ਇਕ ਹਿੱਸਾ ਬੰਦ ਕਰ ਦਿੱਤਾ ਗਿਆ ਸੀ। ਉਥੇ, ਪਿਛਲੇ ਦਿਨੀਂ ਕੋਰੋਨਾ ਦਾ ਮਰੀਜ਼ ਏਅਰ ਇੰਡੀਆ ਦੇ ਦਿੱਲੀ ਦਫ਼ਤਰ ਵਿੱਚ ਵੀ ਮਿਲਿਆ ਸੀ।

 

ਰੇਲ ਭਵਨ ਵੀ ਦੋ ਦਿਨਾਂ ਲਈ ਸੀਲ

ਵੀਰਵਾਰ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਕਰਮਚਾਰੀ ਨੂੰ ਕੋਰੋਨਾ ਪਾਜ਼ਿਟਿਵ ਮਿਲਣ ਤੋਂ ਬਾਅਦ ਰੇਲ ਮੰਤਰਾਲੇ ਦੇ ਮੁੱਖ ਦਫ਼ਤਰ ਰੇਲ ਭਵਨ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਰੇਲਵੇ ਮੰਤਰਾਲੇ ਦੇ ਅਧਿਕਾਰਤ ਸੂਤਰਾਂ ਨੇ ਕਿਹਾ ਸੀ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰੇਲ ਭਵਨ ਬੰਦ ਰਹੇਗਾ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ, ਹੁਣ ਰੇਲ ਭਵਨ ਸੋਮਵਾਰ ਨੂੰ ਖੁੱਲ੍ਹਾ ਰਹੇਗਾ। ਸੂਤਰਾਂ ਅਨੁਸਾਰ, ਇਹ ਫ਼ੈਸਲਾ ਆਰਪੀਐਫ ਦਫ਼ਤਰ ਵਿੱਚ ਚੌਥੀ ਮੰਜ਼ਿਲ ਉੱਤੇ ਇੱਕ ਕਰਮਚਾਰੀ ਦੇ ਕੋਰੋਨਾ ਪਾਜ਼ਿਟਿਵ ਮਿਲਣ ਦੇ ਮੱਦੇਨਜ਼ਰ ਲਿਆ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Part of Army s Sena Bhawan in Delhi shut after soldier tests Covid-19 positive