ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਡਰਵਰਲਡ ਡੌਨ ਦਾਊਦ ਦਾ ਸਾਥੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ 

ਭਗੌੜੇ ਗੈਂਗਸਟਰ ਦਾਊਦ ਇਬਰਾਹੀਮ ਦੇ ਇੱਕ ਕਥਿਤ ਸਹਿਯੋਗੀ ਨੂੰ ਮੁੰਬਈ ਵਿੱਚ ਇੱਕ ਕਾਰੋਬਾਰੀ ਤੋਂ ਪੰਜ ਲੱਖ ਰੁਪਏ ਵਸੂਲੀ ਦੀ ਕੋਸ਼ਿਸ਼ ਕਰਨ ਦੋ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਫ਼ਸਰਾਂ ਨੇ ਇੱਕ ਅਧਿਕਾਰੀ ਨੂੰ ਦੱਸਿਆ ਕਿ ਰਿਆਜ ਭਾਟੀ (50) ਨੂੰ ਅਪਰਾਧ ਸ਼ਾਖ਼ਾ ਦੀ ਯੂਨਿਟ-1 ਨੇ ਦੱਖਣੀ ਮੁੰਬਈ ਦੀ ਕ੍ਰਾਫਰਡ ਮਾਰਕੀਟ ਇਲਾਕੇ ਤੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ।

 

ਇਹ ਗ੍ਰਿਫ਼ਤਾਰੀ ਇਸ ਸਾਲ ਜੂਨ ਵਿੱਚ ਜੁਹੂ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਉੱਤੇ ਕੀਤੀ ਗਈ। ਅਧਿਕਾਰੀ ਨੇ ਕਿਹਾ ਕਿ ਗੋਰੋਗਾਂਵ ਦੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਭਾਟੀ ਉਸ ਦਾ ਕਾਰੋਬਾਰੀ ਸਾਂਝੇਦਾਰ ਸੀ ਜਿਸ ਨੇ ਸਾਂਝੇਦਾਰੀ ਤੋੜਨ ਤੋਂ ਬਾਅਦ ਅੰਡਰਵਰਲਡ ਨਾਲ ਜੁੜੇ ਲੋਕਾਂ ਦੇ ਨਾਮ ਉੱਤੇ ਉਸ ਤੋਂ ਪੈਸਾ ਮੰਗਣਾ ਸ਼ੁਰੂ ਕਰ ਦਿੱਤਾ ਸੀ।

 

ਯੂਨਿਟ -1 ਦੇ ਸੀਨੀਅਰ ਨਿਰੀਖਕ ਵਿਨਾਯਕ ਮੇਰ ਨੇ ਕਿਹਾ ਕਿ ਭਾਟੀ ਨੂੰ ਭਾਰਤੀ ਦੰਡ ਕਾਨੂੰਨ ਦੀ ਧਾਰਾ 384 (ਵਸੂਲੀ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ 9 ਅਕਤੂਬਰ ਤੱਕ ਪੁਲਿਸ ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ।

 

ਇੱਕ ਅਧਿਕਾਰੀ ਨੇ ਕਿਹਾ ਕਿ ਭਾਟੀ ਨੂੰ ਇਸ ਸਾਲ ਜੁਲਾਈ ਵਿੱਚ ਪੁਲਿਸ ਦੇ ਵਸੂਲੀ ਰੋਧੀ ਟੀਮ ਨੇ ਮੁੰਬਈ ਕ੍ਰਿਕਟ ਸੰਘ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਕਥਿਤ ਤੌਰ ਉੱਤੇ ਜਾਅਲੀ ਦਸਤਖ਼ਤ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। 

 

ਅਗੱਸਤ ਵਿੱਚ ਭਾਟੀ ਅਤੇ ਉਸ ਦੇ ਭਰਾ ਵਿਰੁਧ ਅੰਬੋਲੀ ਥਾਣੇ ਵਿੱਚ ਵਸੂਲੀ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਖੰਡਾਲਾ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਅਤੇ ਮਲਾਡ ਵਿੱਚ ਜ਼ਮੀਨ ਕਬਜ਼ਾਉਣ ਦੇ ਮਾਮਲੇ ਵਿੱਚ ਵੀ ਦੋਸ਼ੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:partner of underworld don dawood ibrahim arrested in extortion