ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਭਾਰਤੀ ਦਿਵਸ-2019 ਵਾਰਾਨਸੀ `ਚ ਹੋਵੇਗਾ, 8,000 ਮਹਿਮਾਨ ਹੋਣਗੇ ਸ਼ਾਮਲ

ਪ੍ਰਵਾਸੀ ਭਾਰਤੀ ਦਿਵਸ-2019 ਵਾਰਾਨਸੀ `ਚ ਹੋਵੇਗਾ, 8,000 ਮਹਿਮਾਨ ਹੋਣਗੇ ਸ਼ਾਮਲ

ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਡਾ. ਅਨੂਪ ਚੰਦਰ ਪਾਂਡੇ ਨੇ ਕਿਹਾ ਹੈ ਕਿ 15ਵੇਂ ਪ੍ਰਵਾਸੀ ਭਾਰਤੀ ਦਿਵਸ `ਚ ਲਗਭਗ 5,000 ਪ੍ਰਵਾਸੀ ਭਾਰਤੀਆਂ, ਲਗਭਗ 2,000 ਨੌਜਵਾਨ ਪ੍ਰਵਾਸੀਆਂ ਤੇ 1,000 ਦੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਣਗੇ। ਉਨ੍ਹਾਂ ਪ੍ਰਵਾਸੀ ਭਾਰਤੀ ਦਿਵਸ ਕਰਵਾਉਣ ਦੀ ਤਿਆਰੀ ਤੇ ਕਾਰਜ-ਯੋਜਨਾ ਦੇ ਸਬੰਧ `ਚ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਹੋਣ ਵਾਲੇ ਸਹਿਮਤੀ-ਪੱਤਰ (ਐੱਮਓਯੂ) ਨੂੰ ਅੰਤਿਮ ਰੂਪ ਦੇਣ ਲਈ ਲੋੜੀਂਦੀ ਕਾਰਵਾਈ ਛੇਤੀ ਮੁਕੰਮਲ ਕਰਨ ਦੀ ਹਦਾਇਤ ਕੀਤੀ।


ਮੁੱਖ ਸਕੱਤਰ ਸਨਿੱਚਰਵਾਰ ਨੂੰ ਪ੍ਰਵਾਸੀ ਭਾਰਤੀ ਦਿਵਸ-2019 ਆਯੋਜਿਤ ਕਰਵਾਉਣ ਦੇ ਸਬੰਧ ਵਿੱਚ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਸੂਬੇ ਦੀ ਸਭਿਆਚਾਰਕ ਨਗਰੀ ਵਾਰਾਨਸੀ `ਚ 21 ਤੋਂ 23 ਜਨਵਰੀ, 2019 ਤੱਕ 15ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਆਯੋਜਨ ਨਵ ਟਰੇਡ ਫ਼ੈਸਿਲੀਟੇਸ਼ਨ ਸੈਂਟਰ ਤੇ ਮਿੰਨੀ ਸਟੇਡੀਅਮ `ਚ ਕਰਵਾਇਆ ਜਾਵੇਗਾ। ਇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇ ਸਮਾਪਤੀ ਰਾਸ਼ਟਰਪਤੀ ਵੱਲੋਂ ਕਰਵਾਉਣੀ ਪ੍ਰਸਤਾਵਿਤ ਹੈ।


ਉਨ੍ਹਾਂ ਇਹ ਵੀ ਹਦਾਇਤਾਂ ਕੀਤੀਆਂ ਕਿ ਸੂਬਾ ਸਰਕਾਰ ਦੇ ਵੱਖੋ-ਵੱਖਰੇ ਵਿਭਾਗ ਆਪੋ-ਆਪਣੇ ਵਿਸ਼ੇ-ਵਸਤੂ ਨਾਲ ਸਬੰਧਤ ਪ੍ਰਦਰਸ਼ਨੀ ਆਯੋਜਿਤ ਕਰਵਾਉਣ ਲਈ ਲੋੜੀਂਦੀ ਤਿਆਰ ਮੁਕੰਮਲ ਕਰ ਲੈਣ। ਪ੍ਰਵਾਸੀ ਭਾਰਤੀਆਂ ਨੂੰ ਪ੍ਰਯਾਗਰਾਜ ਲਿਆ ਕੇ ਕੁੰਭ ਮੇਲਾ ਖੇਤਰ ਦੀ ਸੈਰ ਵੀ ਕਰਵਾਈ ਜਾਵੇਗੀ।


ਮੁੱਖ ਸਕੱਤਰ ਨੇ ਹਦਾਇਤ ਕੀਤੀ ਕਿ ਪ੍ਰਵਾਸੀ ਭਾਰਤੀਆਂ ਦੇ ਠਹਿਰਨ ਲਈ ਵਾਰਾਨਸੀ ਦੇ ਪ੍ਰਸਿੱਧ ਹੋਟਲਾਂ `ਚ ਵਾਜਬ ਗਿਣਤੀ `ਚ ਕਮਰੇ ਰਿਜ਼ਰਵ ਕਰਵਾਉਣ ਦੇ ਨਾਲ-ਨਾਲ ਸਵਿਸ ਕਾਟੇਜ ਤੇ ਡੋਰਮੀਟ੍ਰੀ ਦਾ ਇੰਤਜ਼ਾਮ ਵੀ ਕੀਤਾ ਜਾਵੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parwasi Bharati Divas 2019 will be in Varanasi 8000 guests