ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਸ਼ੂ ਸੰਜੀਵਿਨੀ ਸੇਵਾ ਨਾਂਅ ਦੀ ਮੋਬਾਇਲ ਡਿਸਪੈਂਸਰੀ ਜਲਦ ਹੋ ਰਹੀ ਸ਼ੁਰੂ: ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਬਿਮਾਰ ਪਸ਼ੂਆਂ ਦੇ ਇਲਾਜ ਲਈ ਪਸ਼ੂ ਪਾਲਕਾਂ ਦੇ ਘਰ 'ਤੇ ਹੀ ਇਲਾਜ ਲਈ ਪਸ਼ੂ ਸੰਜੀਵਿਨੀ ਸੇਵਾ ਦੇ ਨਾਂਅ ਨਾਲ ਮੋਬਾਇਲ ਡਿਸਪੈਂਸਰੀ ਸ਼ੁਰੂ ਕੀਤੀ ਜਾਵੇਗੀ ਅਤੇ ਡੇਅਰੀ ਫਾਰਮਿੰਗ ਨੂੰ ਇਕ ਵੱਡੇ ਕਿੱਤੇ ਵੱਜੋਂ ਸਥਾਪਿਤ ਕਰਨ ਲਈ ਪ੍ਰਤੀ ਵਿਅਕਤੀ ਦੁੱਧ ਉਪਲਬਧਤਾ ਦੀ 1087 ਗ੍ਰਾਮ ਦੀ ਮਾਤਰਾ ਨੂੰ ਵੱਧਾ ਕੇ ਦੇਸ਼ ਵਿਚ ਪਹਿਲਾ ਥਾਂ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

 

ਮੁੱਖ ਮੰਤਰੀ ਅੱਜ ਕਰਨਾਲ ਵਿਚ ਐਨਡੀਆਰਆਈ ਮੈਦਾਨ ਵਿਚ ਆਯੋਜਿਤ 37ਵੀਂ ਪਸ਼ੂ ਪ੍ਰਦਰਸ਼ਨੀ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਪਸ਼ੂ ਪਾਲਕਾਂ ਨੂੰ ਸੰਬੋਧਤ ਕਰ ਰਹੇ ਸਨ।  ਉਨਾਂ ਨੇ ਊਂਟ ਦੀ ਸਵਾਰੀ ਕਰਕੇ ਮੇਲੇ ਵਿਚ ਲੱਗੀ ਪ੍ਰਦਰਸ਼ਨੀ ਨੂੰ ਵੇਖਿਆ। ਮੁੱਖ ਮੰਤਰੀ ਨੇ ਰੈਪ ਸ਼ੋਅ ਕਰਦੇ ਪਸ਼ੂਆਂ ਦਾ ਪ੍ਰਦਰਸ਼ਨ ਵੀ ਵੇਖਿਆ ਅਤੇ ਪਸ਼ੂਪਾਲਕਾਂ ਨੂੰ ਵਧਾਈ ਦਿੱਤੀ।

 

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਪ੍ਰਧਾਨ ਸੂਬਾ ਹੈ। ਕਿਸਾਨ ਦਾ ਜੁੜਾਅ ਖੇਤੀਬਾੜੀ ਤੇ ਪਸ਼ੂਪਾਲਣ ਨਾਲ ਹੈ, ਬਿਨਾਂ ਖੇਤੀਬਾੜੀ ਪਸ਼ੂਪਾਲਣ ਨਹੀਂ ਹੋ ਸਕਦਾ। ਇਸ ਲਈ ਦੋਵੇਂ ਦੇ ਸਾਂਝੇ ਕੰਮ ਨਾਲ ਕਿਸਾਨ ਦੀ ਆਮਦਨ ਦੁਗੱਣੀ ਕਰਨ ਲਈ ਹਰਿਆਣਾ ਸਰਕਾਰ ਖੇਤੀਬਾੜੀ ਅਤੇ ਪਸ਼ੂ} ਪਾਲਣ ਨੂੰ ਪ੍ਰੋਤਸਾਹਨ ਦੇ ਰਹੀ ਹੈ। ਇਸ ਨਾਲ ਦੇਸ਼ ਤੇ ਸੂਬਾ ਵਿਕਸਿਤ ਹੋਵੇਗਾ। ਬ੍ਰਾਜੀਲ ਵਰਗੇ ਦੇਸ਼ ਸਾਡੀ ਹੀ ਗਾਂਵਾਂ ਦੀ ਨਸਲਾਂ ਵਿਚ ਸੁਧਾਰ ਕਰਕੇ 70 ਤੋਂ 80 ਕਿਲੋਗ੍ਰਾਮ ਪ੍ਰਤੀ ਦਿਨ ਦੁੱਧ ਪ੍ਰਾਪਤ ਕਰ ਰਹੀਆ ਹੈ, ਪਰ ਅਸੀਂ ਕਿਉਂ ਨਹੀਂ। ਇਸ ਉਪਲੱਬਧਤਾ ਲਈ ਹਰੇਕ ਹਰਿਆਣਾਵਾਸੀ ਨੂੰ ਦੁੱਧ ਉਤਪਾਦਨ ਵੱਧਾਉਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਦੁੱਧ ਉਤਪਾਦਨ ਵਿਚ ਹਰਿਆਣਾ ਦਾ ਨਾਂਅ ਵਿਸ਼ਵ ਪ੍ਰਸਿੱਧ ਹੋਵੇ।

 

ਮੁੱਖ ਮੰਤਰੀ ਨੇ ਕਿਹਾ ਕਿ ਦੁੱਧ ਉਤਪਾਦਨ ਨਾਲ ਆਮਦਨ ਵੱਧਾਉਣ ਲਈ ਸੂਬੇ ਵਿਚ ਨਵੇਂ-ਨਵੇਂ ਪਲਾਂਟ ਲਗਾਏ ਜਾਣ। ਇੰਨਾਂ ਵਿਚ ਦੁੱਧ ਨੂੰ ਕਈ ਦਿਨਾਂ ਤਕ ਸੁਰੱਖਿਤ ਰੱਖਣ ਲਈ ਟ੍ਰੈਟਾ ਪੈਕ ਦਾ ਪ੍ਰੋਜੈਕਟ ਹੋਵੇਗਾ। ਕੋਈ ਵੀ ਵਿਅਕਤੀ ਲੋਂੜ ਪੈਣ 'ਤੇ ਪੈਕਿੰਗ ਵਿਚ ਉਪਲੱਬਧ ਦੁੱਧ ਨੂੰ ਖਰੀਦ ਸਕੇਗਾ। ਇਸ ਤਰਾਂ, ਦੁੱਧ ਨੂੰ ਠੰਡਾ ਰੱਖਣ ਲਈ ਵੱਡੇ-ਵੱਡੇ ਮਿਲਕ ਕੂਲਰ ਲਗਾਏ ਜਾਣਗੇ। ਹਿਸਾਰ ਵਿਚ ਇੰਡੋ-ਇਜਰਾਇਲ ਸਹਿਯੋਗ ਨਾਲ ਇਕ ਹੋਰ ਪਲਾਂਟ ਲਗਾਇਆ ਜਾਵੇਗਾ।

 

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਖੇਤੀਬਾੜੀ ਦੇ ਨਾਲ-ਨਾਲ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਪਾਲਣ ਦੀ ਪਰੰਪਰਾ ਹੈ ਅਤੇ ਸਾਡੀ ਅਰਥਵਿਵਸਥਾ ਵਿਚ ਇਸ ਦੀ ਖਾਸ ਪਛਾਣ ਹੈ। ਸਰਕਾਰ ਪਸ਼ੂ ਪਾਲਕਾਂ ਦੀ ਆਮਦਨ ਵੱਧਾਉਣ ਲਈ ਡੇਅਰੀ ਵਿਕਾਸ ਅਤੇ ਪਸ਼ੂ ਪਾਲਕਾਂ ਨੂੰ ਪ੍ਰੋਤਸਾਹਿਤ ਕਰਨ 'ਤੇ ਜ਼ੋਰ ਦੇ ਰਹੀ ਹੈ। ਹੁਣ ਸੂਬੇ ਵਿਚ ਬ੍ਰਾਜੀਲ ਤੋਂ ਲਿਆਈ ਗਈ ਪਸ਼ੂ ਗਰਭਧਾਨਕੀ ਨਵੀਂ ਤਕਨੀਕ ਸੈਕਸ ਸੋਟਿਰਡ ਸੀਮਨ ਨਾਲ 80 ਤੋਂ 90 ਫੀਸਦੀ ਵੱਛੀਆਂ ਪੈਦਾ ਹੋਣਗੀਆਂ। 

 

ਸੂਬੇ ਵਿਚ ਇਸ ਦਾ ਸਫਲ ਪ੍ਰਯੋਗ ਕੀਤਾ ਜਾ ਚੁੱਕਿਆ ਹੈ। ਇਸ ਸੀਮਨ ਦੀ ਕਮੀਤ ਪਹਿਲਾਂ ਸੂਬਾ ਵਿਚ 800 ਰੁਪਏ ਪ੍ਰਤੀ ਗਰਭਧਾਨ ਸੀ, ਹੁਣ ਪਸ਼ੂ ਪਾਲਕਾਂ ਦੇ ਹਿਤ ਨੂੰ ਵੇਖਦੇ ਹੋਏ ਇਸ ਦੀ ਕੀਮਤ 200 ਰੁਪਏ ਰੱਖੀ ਗਈ ਹੈ। ਜੋ ਦੇਸ਼ ਵਿਚ ਸੱਭ ਤੋਂ ਘੱਟ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਚੰਗੀ ਨਸਲ ਦੀ ਵੱਛੀਆਂ ਨਾਲ ਦੁੱਧ ਦਾ ਉਤਪਾਦਨ ਵੱਧੇਗਾ, ਜਿਸ ਨਾਲ ਕਿਸਾਨ ਦੀ ਆਮਦਨ ਵੱਧਣ ਦੀ ਸੰਭਾਵਨਾ ਹੋਵੇਗੀ।

 

ਉਨਾਂ ਕਿਹਾ ਕਿ ਦੁੱਧ ਦੀ ਗੁਣਵੱਤਾ ਅਤੇ ਖਾਸ ਕਰਕੇ ਗਾਂ ਦੇ ਦੁੱਧ ਨੂੰ ਇਕ ਕੁਦਰਤੀ ਦਵਾਈ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗਾਂ ਦੇ ਦੁੱਧ ਵਿਚ ਏਟ-ਟੂ ਤੱਤ ਹੁੰਦਾ ਹੈ, ਉਸ ਦੀ ਵਰਤੋਂ ਨਾਲ ਵਿਅਕਤੀ ਨੂੰ ਸ਼ੂੰਗਰ ਦੀ ਬਿਮਾਰੀ ਨਹੀਂ ਹੁੰਦੀ ਅਤੇ ਦਿਮਾਗ ਵੀ ਸਿਹਤ ਮੰਤਰੀ ਰਹਿੰਦਾ ਹੈ। ਗਾਂ ਦੇ ਦੁੱਧ ਵਿਚ ਪ੍ਰੋਟਿਨ ਵੱਧ ਹੁੰਦਾ ਹੈ।

 

ਉਨਾਂ ਕਿਹਾ ਕਿ ਦੋ ਦਿਨ ਪਹਿਲਾਂ ਕੁਰੂਕਸ਼ੇਤਰ ਵਿਚ ਕੁਦਰਤੀ ਖੇਤੀ ਦੀ ਵਰਤੋਂ ਨੂੰ ਲੈ ਕੇ ਇਕ ਵਰਕਸ਼ਾਪ ਹੋਈ ਸੀ, ਜਿਸ ਵਿਚ ਦਸਿਆ ਗਿਆ ਸੀ ਕਿ ਰਸਾਇਣ ਖਾਦਾਂ ਦੀ ਥਾਂ ਗਾਂ ਦੇ ਗੋਬਰ ਤੇ ਮੂਤਰ ਦੇ ਮਿਸ਼ਣ ਦੀ ਖਾਦ ਖੇਤਾਂ ਵਿਚ ਪਾਉਣ ਨਾਲ ਕੁਦਰਤੀ ਖੇਤੀ ਹੁੰਦੀ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਕਿਸਾਨ ਅਜਿਹੀ ਖੇਤੀ ਕਰੇਗਾ, ਉਸ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਦਾ ਸੁਪਨਾ ਵੀ ਸਾਕਾਰ ਹੋਵੇਗਾ। 

 

ਇਸ ਤਰਾਂ, ਚੰਗੇ ਦੁਧਾਰੂ ਪਸ਼ੂ ਰੱਖਣ ਵਾਲੇ ਪਸ਼ੂਪਾਲਕਾਂ ਨੂੰ ਪ੍ਰੋਤਸਾਹਿਤ ਕਰਨ ਦੀ ਯੋਜਨਾ ਪਹਿਲਾਂ ਹੀ ਲਾਗੂ ਹੈ। ਇਸ ਦੇ ਤਹਿਤ ਚੰਗਾ ਦੁੱਧ ਦੇਣ ਵਾਲੀ ਮੁਰਹਾ ਮੱਝ ਨੂੰ ਵਿਭਾਗ ਵੱਲੋਂ 30,000 ਰੁਪਏ ਅਤੇ ਗਾਂ ਨੂੰ ਵੀ 20,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਸਹਿਕਾਰੀ ਦੁੱਧ ਕਮੇਟੀਆਂ ਨੂੰ ਵੱਖ ਤੋਂ ਗਾਂ ਤੇ ਮੱਝ ਦੇ ਦੁੱਧ 'ਤੇ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ।

 

ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਇਸ ਮੌਕੇ 'ਤੇ ਬੋਲਦੇ ਹੋਏ ਕਿਹਾ ਕਿ ਹਰਿਆਣਾ ਵਿਚ ਪਸ਼ੂਆਂ ਦੀ ਸਿਹਤ ਅਤੇ ਨਸਲ ਸੁਧਾਰ ਨੂੰ ਲੈ ਕੇ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਪਸ਼ੂਆਂ ਵਿਚ ਮੂੰਹਖੋਰ ਤੇ ਗਲਘੋਟੂ ਦੀ ਬਿਮਾਰੀ ਲਈ ਸਾਂਝੇ ਤੌਰ 'ਤੇ ਇਕ ਹੀ ਵੈਕਸਿਨ ਵਿਕਸਿਤ ਕਰਕੇ ਇਸ ਬਿਮਾਰੀ ਨੂੰ ਸੂਬੇ ਤੋਂ ਖਤਮ ਕਰ ਦਿੱਤਾ ਹੈ। ਪਸ਼ੂਪਾਲਕਾਂ ਦੀ ਭਲਾਈ ਲਈ ਕਿਸਾਨ ਕ੍ਰੈਡਿਟ ਕਾਰਡ ਦੀ ਤਰਾਂ ਪਸ਼ੂ ਪਾਲਕ ਕ੍ਰੇਡਿਟ ਕਾਰਡ ਬਣਾਏ ਜਾ ਰਹੇ ਹਨ। ਇਸ ਕਾਰਡ ਨਾਲ ਪਸ਼ੂਪਾਲਕ 4 ਫੀਸਦੀ ਵਿਆਜ 'ਤੇ 3 ਲੱਖ ਰੁਪਏ ਤਕ ਦੀ ਪੂੰਜੀ ਦਾ ਕਰਜਾ ਲੈ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pashu sanjivani seva Mobile Dispensary will Launch Soon says haryana cm manohar lal