ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

...ਤੇ ਮ੍ਹਾਤੜ, ਪਖਾਨਾ ਸਮਝ ਖੋਲ੍ਹਣ ਲੱਗਾ ਚੱਲਦੇ ਹਵਾਈ ਜਹਾਜ਼ ਦਾ ਮੁੱਖ ਦਰ

...ਤੇ ਮ੍ਹਾਤੜ, ਪਖਾਨਾ ਸਮਝ ਖੋਲ੍ਹਣ ਲੱਗਾ ਚੱਲਦੇ ਹਵਾਈ ਜਹਾਜ਼ ਦਾ ਮੁੱਖ ਦਰ

ਪਹਿਲੀ ਵਾਰ ਹਵਾਈ ਯਾਤਰਾ ਕਰ ਰਹੇ ਇੱਕ ਯਾਤਰੀ ਨੂੰ ਚੱਲਦੇ ਹਵਾਈ ਜਹਾਜ਼ ਦਾ ਮੁੱਖ ਬੂਹਾ ਖੋਲ੍ਹਣ ਦਾ ਜਤਨ ਕਰਨ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ। ਦਰਅਸਲ, ਉਹ ਇਹ ਦਰਵਾਜ਼ਾ ਪਖਾਨਾ (ਟੁਆਇਲਟ) ਸਮਝ ਕੇ ਖੋਲ੍ਹਣਾ ਚਾਹ ਰਿਹਾ ਸੀ। ਉਸ ਨੂੰ ਇੰਝ ਕਰਦਾ ਵੇਖ ਕੇ ਕੁਝ ਯਾਤਰੀ ਡਰ ਗਏ ਤੇ ਉਸ ਨੂੰ ਕੋਈ ਦਹਿਸ਼ਤਗਰਦ ਸਮਝ ਲਿਆ।


ਪੁਲਿਸ ਨੇ ਉਸ ਵਿਅਕਤੀ ਦਾ ਨਾਂਅ ਤਾਂ ਨਹੀਂ ਲਿਆ ਪਰ ਇੰਨਾ ਜ਼ਰੂਰ ਦੱਸਿਆ ਕਿ ਉਹ ਪਟਨਾ ਦੇ ਕੰਕਰਬਾਗ਼ ਇਲਾਕੇ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਹਿਲੀ ਵਾਰ ਹਵਾਈ ਯਾਤਰਾ ਕਰ ਰਿਹਾ ਸੀ ਤੇ ਉਹ ਟੁਆਇਲਟ ਜਾਣਾ ਚਾਹ ਰਿਹਾ ਸੀ।


ਪੁਲਿਸ ਅਨੁਸਾਰ ਇਹ ਵਿਅਕਤੀ ਅਜਮੇਰ ਦੇ ਇੱਕ ਬੈਂਕ ਵਿੱਚ ਅਧਿਕਾਰੀ ਹੈ ਤੇ ਉਸ ਨੇ ਵੀਕਐਂਡ ਮੌਕੇ ਦਿੱਲੀ ਤੋਂ ਪਟਨਾ ਲਈ ਉਡਾਣ ਫੜੀ ਸੀ।


ਸੁਰੱਖਿਆ ਅਧਿਕਾਰੀਆਂ ਨੇ ਉਸ ਤੋਂ ਤਦ ਤੱਕ ਪੁੱਛਗਿੱਛ ਕੀਤੀ ਅਤੇ ਜਾਣ ਨਹੀਂ ਦਿੱਤਾ, ਜਦੋਂ ਤੱਕ ਉਨ੍ਹਾਂ ਨੂੰ ਯਕੀਨ ਨਹੀਂ ਹੋ ਗਿਆ ਕਿ ਇਸ ਵਿਅਕਤੀ ਦੀ ਕੋਈ ਮਾੜੀ ਮਨਸ਼ਾ ਨਹੀਂ ਸੀ ਤੇ ਉਸ ਨੇ ਅਜਿਹਾ ਕੁਝ ਜਾਣਬੁੱਝ ਕੇ ਨਹੀਂ ਕੀਤਾ ਸੀ। ਫਿਰ ਉਸ ਤੋਂ ਇੱਕ ਬਾਂਡ ਲਿਖਵਾਇਆ ਗਿਆ, ਤਾਂ ਜੋ ਉਹ ਅਜਿਹੀ ਹਰਕਤ ਦੋਬਾਰਾ ਨਾ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:passenger mistakenly opens main door of flying plane