ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਸਪੋਰਟ ਸਸਪੈਂਡ, ਫਿਰ ਵੀ ਨੇਪਾਲ ਰਸਤਿਓਂ ਭਾਰਤ `ਚ ਦਾਖ਼ਲ ਹੋ ਰਹੇ ਅਪਰਾਧੀ

ਪਾਸਪੋਰਟ ਸਸਪੈਂਡ, ਫਿਰ ਵੀ ਨੇਪਾਲ ਰਸਤਿਓਂ ਭਾਰਤ `ਚ ਦਾਖ਼ਲ ਹੋ ਰਹੇ ਅਪਰਾਧੀ

ਪਤਨੀਆਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਫ਼ਰਾਰ ਹੋਣ ਵਾਲਿਆਂ ਤੇ ਹੋਰ ਭਗੌੜੇ ਅਪਰਾਧੀਆਂ ਦੇ ਪਾਸਪੋਰਟ ਭਾਵੇਂ ਵਿਦੇਸ਼ ਮੰਤਰਾਲੇ ਨੇ ਸਸਪੈਂਡ (ਮੁਲਤਵੀ) ਕੀਤੇ ਹੋਏ ਹਨ ਤੇ ਉਨ੍ਹਾਂ ਦੀ ਭਾਲ ਲਈ ਨੋਟਿਸ ਵੀ ਜਾਰੀ ਹੋ ਚੁੱਕੇ ਹਨ; ਪਰ ਫਿਰ ਵੀ ਉਹ ਬਹੁਤ ਆਸਾਨੀ ਨਾਲ ਨੇਪਾਲ ਬਾਰਡਰ ਰਾਹੀਂ ਭਾਰਤ `ਚ ਦਾਖ਼ਲ ਹੋ ਰਹੇ ਹਨ ਤੇ ਕੋਈ ਵੀ ਉਨ੍ਹਾਂ ਦੀ ਚੈਕਿੰਗ ਕਰਨ ਵਾਲਾ ਨਹੀਂ ਹੈ। ਪਾਸਪੋਰਟ ਮੁਲਤਵੀ ਕਰਨ ਤੋਂ ਮਤਲਬ ਹੁੰਦਾ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਜੇ ਕੋਈ ਵਿਅਕਤੀ ਸੱਚਮੁਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੇ ਜੇ ਬੇਕਸੂਰ ਹੁੰਦਾ ਹੈ, ਤਾਂ ਉਸ ਦਾ ਪਾਸਪੋਰਟ ਬਹਾਲ ਵੀ ਕਰ ਦਿੱਤਾ ਜਾਂਦਾ ਹੈ।


ਪਿਛਲੇ ਹਫ਼ਤੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਨੇ ਅਜਿਹੇ ਅਪਰਾਧੀਆਂ ਬਾਰੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਵਿਦੇਸ਼ ਮੰਤਰਾਲੇ ਅਤੇ ਖ਼ੁਫ਼ੀਆ ਇੇਜੰਸੀਆਂ ਨੂੰ ਸੂਚਿਤ ਕੀਤਾ ਹੈ। ਪਾਸਪੋਰਟ ਦਫ਼ਤਰ ਨੇ ਨੇਪਾਲ ਤੇ ਭਾਰਤ ਨਾਲ ਲੱਗਦੇ ਸਾਰੇ ਰਸਤਿਆਂ `ਤੇ ਚੌਕਸ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਹੈ।


ਕੁਝ ਦਿਨ ਪਹਿਲਾਂ ਬੀਤੀ 1 ਅਕਤੂਬਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵਿਦੇਸ਼ ਫ਼ਰਾਰ ਹੋਏ ਇੱਕ ਐੱਨਆਰਆਈ ਲਾੜੇ ਨੂੰ ਪੰਜਾਬ ਪੁਲਿਸ ਹਵਾਲੇ ਕੀਤਾ ਸੀ। ਇਹ ਲਾੜਾ ਮੂਲ ਰੂਪ ਵਿੱਚ ਕੁਰੂਕਸ਼ੇਤਰ (ਹਰਿਆਣਾ) ਦਾ ਰਹਿਣ ਵਾਲਾ ਹੈ। ਉਸ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਸਸਪੈਂਡ ਕੀਤੇ ਪਾਸਪੋਰਟ ਦੀ ਮਦਦ ਨਾਲ ਵਿਦੇਸ਼ ਜਾਣਾ ਚਾਹ ਰਿਹਾ ਸੀ। ਉਹ ਨੇਪਾਲ ਰਸਤਿਓਂ ਭਾਰਤ `ਚ ਦਾਖ਼ਲ ਹੋਇਆ ਸੀ।


ਇੱਕ ਹੋਰ ਫ਼ਰਾਰ ਐੱਨਆਰਆਈ ਲਾੜੇ ਨਿਸ਼ਾਨ ਸਿੰਘ ਨੇ ਵੀ ਨੇਪਾਲ ਰੂਟ ਦੀ ਵਰਤੋਂ ਕੀਤੀ ਸੀ। ਦਰਅਸਲ ਭਾਰਤ-ਨੇਪਾਲ ਸਰਹੱਦ `ਤੇ ਆਉਣ-ਜਾਣ ਵਾਲਿਆਂ ਤੋਂ ਕੋਈ ਸੁਆਲ ਨਹੀਂ ਪੁੱਛੇ ਜਾਂਦੇ ਕਿਉਂਕਿ ਭਾਰਤੀਆਂ ਨੂੰ ਨੇਪਾਲ ਜਾਣ ਤੇ ਉੱਥੋਂ ਆਉਣ ਲਈ ਕਿਸੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਆਪਣੀ ਸ਼ਨਾਖ਼ਤ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਵਿਖਾ ਕੇ ਬਾਰਡਰ ਪਾਰ ਕੀਤਾ ਜਾ ਸਕਦਾ ਹੈ।


ਹਰਿਆਣਾ ਦੇ ਪੰਚਕੂਲਾ ਜਿ਼ਲ੍ਹੇ ਦੇ ਨਿਵਾਸੀ ਸ਼ਾਹਿਦ ਹੁਸੈਨ ਦਾ ਪਾਸਪੋਰਟ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੀ ਪਤਨੀ ਕੋਲੋਂ ਆਪਣੇ ਢਾਈ ਸਾਲਾਂ ਦੇ ਪੁੱਤਰ ਨੂੰ ਆਪਣੇ ਨਾਲ ਲੈ ਗਿਆ ਸੀ। ਉਹ ਨੇਪਾਲ ਰਸਤੇ ਸੰਯੁਕਤ ਅਰਬ ਅਮੀਰਾਤ ਗਿਆ ਸੀ ਤੇ ਉਸੇ ਰਸਤੇ ਤੋਂ ਆਇਆ ਸੀ। ਖੇਤਰੀ ਪਾਸਪੋਰਟ ਦਫ਼ਤਰ ਨੇ ਇਸੇ ਵਰ੍ਹੇ ਫ਼ਰਵਰੀ `ਚ ਉਸ ਦਾ ਪਾਸਪੋਰਟ ਸਸਪੈਂਡ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Passport suspended but criminals using Nepal Border