ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੰਜਲੀ ਦੇ CEO ਬਾਲਕ੍ਰਿਸ਼ਨ ਦੀ ਹਾਲਤ ਵਿਗੜੀ, ਏਮਜ਼ ਲਿਆਏ ਰਾਮਦੇਵ

ਪਤੰਜਲੀ ਦੇ ਸੀਈਓ ਆਚਾਰਿਆ ਬਾਲਾਕ੍ਰਿਸ਼ਨ ਨੂੰ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 4 ਵਜੇ ਏਮਜ਼ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ। ਛਾਤੀ ਦੇ ਦਰਦ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿਚ ਬਾਬਾ ਰਾਮਦੇਵ ਏਮਜ਼ ਲੈ ਕੇ ਪੁੱਜੇ।

 

ਏਮਜ਼ ਦੇ ਡਾਕਟਰ (ਫੂਡ ਪੁਆਜ਼ਨਿੰਗ) ਜ਼ਹਿਰੀਲੇ ਖਾਣਾ ਖਾਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸ ਰਹੇ ਹੈ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਐਮਆਰਆਈ ਸਮੇਤ ਵੱਖ-ਵੱਖ ਟੈਸਟ ਕੀਤੇ। ਡਾਕਟਰ ਜਾਂਚ ਰਿਪੋਰਟ ਤੋਂ ਬਾਅਦ ਹੀ ਸਹੀ ਕਾਰਨ ਹੋਣ ਦੀ ਗੱਲ ਕਹਿ ਰਹੇ ਹਨ।

 

ਪੰਤਜਲੀ ਦੇ ਸੀਈਓ ਆਚਾਰਿਆ ਬਾਲਾਕ੍ਰਿਸ਼ਨ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਹਰਿਦੁਆਰ ਦੇ ਭੁਮਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਰਦ ਨਾ ਸਹਿਣ ਹੋਣ ਕਾਰਨ ਉਹ ਬੇਹੋਸ਼ ਹੋਣ ਲਗੇ ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਏਮਜ਼ ਰੈਫਰ ਕਰ ਦਿੱਤਾ। ਯੋਗ ਗੁਰੂ ਬਾਬਾ ਰਾਮਦੇਵ ਸ਼ਾਮ ਕਰੀਬ ਸਾਢੇ ਚਾਰ ਵਜੇ ਬਾਲਕ੍ਰਿਸਨ ਨੂੰ ਬੇਹੋਸ਼ੀ ਦੀ ਹਾਲਤ ਚ ਲੈ ਕੇ ਏਮਜ਼ ਪਹੁੰਚੇ।

 

ਜਿਥੇ ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਰਵੀਕਾਂਤ ਅਤੇ ਮੈਡੀਕਲ ਸੁਪਰਡੈਂਟ ਡਾ. ਬ੍ਰਹਮਾਪ੍ਰਕਾਸ਼ ਦੀ ਨਿਗਰਾਨੀ ਹੇਠ ਛੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ।

 

ਹਾਲਾਂਕਿ ਡਾਕਟਰ ਅਜੇ ਸਪੱਸ਼ਟ ਨਹੀਂ ਕਰ ਰਹੇ ਹਨ ਕਿ ਉਨ੍ਹਾਂ ਦੀ ਸਿਹਤ ਕਿਉਂ ਖ਼ਰਾਬ ਹੋਈ। ਉਹ ਜਾਂਚ ਰਿਪੋਰਟ ਬਣਨ ਤੋਂ ਬਾਅਦ ਹੀ ਸਿਹਤ ਸਥਿਤੀ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਗੱਲ ਕਰ ਰਹੇ ਹਨ।

 

ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਰਵੀਕਾਂਤ ਨੇ ਕਿਹਾ ਕਿ ਆਚਾਰਿਆ ਬਾਲਕ੍ਰਿਸ਼ਨ ਦੀ ਸਿਹਤ ਹਰਿਦੁਆਰ ਵਿੱਚ ਇੱਕ ਸਮਾਗਮ ਵਿੱਚ ਪੇੜੇ ਖਾਣ ਤੋਂ ਬਾਅਦ ਵਿਗੜ ਗਈ। ਪੇੜੇ ਨੂੰ ਫੋਰੈਂਸਿਕ ਜਾਂਚ ਲਈ ਮੰਗਾਇਆ ਗਿਆ ਹੈ। ਜਾਂਚ ਤੋਂ ਬਾਅਦ ਹੀ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patanjali CEO Acharya Balkrishna admitted in aiims Ramdev took him